ਤਵੇਸਾ ਸਾਂਝੇ 24ਵੇਂ ਅਤੇ ਦੀਕਸ਼ਾ ਸਾਂਝੇ 46ਵੇਂ ਨੰਬਰ ’ਤੇ
Friday, Jul 05, 2024 - 10:01 AM (IST)

ਲੰਡਨ- ਭਾਰਤੀ ਮਹਿਲਾ ਗੋਲਫਰ ਤਵੇਸਾ ਮਲਿਕ ਸੰਧੂ ਇਥੇ ਅਰਾਮਕੋ ਟੀਮ ਸੀਰੀਜ਼ ਲੰਡਨ ਦੇ ਪਹਿਲੇ ਦੌਰ ’ਚ ਇਵਨ ਪਾਰ 73 ਦੇ ਕਾਰਡ ਨਾਲ ਸਾਂਝੇ 24ਵੇਂ ਸਥਾਨ ’ਤੇ ਰਹੀ। ਉਸ ਦੀ ਸਾਥਣ ਭਾਰਤੀ ਦੀਕਸ਼ਾ ਡਾਗਰ 2 ਓਵਰ 75 ਦੇ ਕਾਰਡ ਨਾਲ ਸਾਂਝੇ 46ਵੇਂ ਸਥਾਨ ’ਤੇ ਬਣੀ ਹੋਈ ਹੈ, ਜਦਕਿ ਪ੍ਰਣਵੀ ਉਰਸ ਨੇ 7 ਓਵਰ 80 ਦਾ ਨਿਰਾਸ਼ਾਜਨਕ ਕਾਰਡ ਖੇਡਿਆ, ਜਿਸ ਨਾਲ ਉਸ ਦੇ ਕੱਟ ’ਚ ਪ੍ਰਵੇਸ਼ ਕਰਨ ਦੀ ਸੰਭਾਵਨਾ ਨਹੀਂ ਹੈ।
ਦੀਕਸ਼ਾ ਅਗਲੇ ਹਫਤੇ ਮੇਜਰ ਏਵੀਅਨ ਚੈਂਪੀਅਨਸ਼ਿਪ ’ਚ ਹਿੱਸਾ ਲਵੇਗੀ ਪਰ 3 ਬਰਡੀ ਲਗਾਈ, ਜਦਕਿ 3 ਬੋਗੀ ਅਤੇ 1 ਡਬਲ ਬੋਗੀ ਕੀਤੀ।