ਟਾਟਾ ਸਟੀਲ ਰੈਪਿਡ ਬਲਿਟਜ਼ ''ਚ ਆਨੰਦ ਹੋਣਗੇ ਆਕਰਸ਼ਣ ਦਾ ਕੇਂਦਰ

09/15/2018 4:25:25 PM

ਕੋਲਕਾਤਾ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ 9 ਤੋਂ 14 ਨਵੰਬਰ ਵਿਚਾਲੇ ਇੱਥੇ ਹੋਣ ਵਾਲੇ ਟਾਟਾ ਸਟੀਲ ਸ਼ਤਰੰਜ ਇੰਡੀਆ ਰੈਪਿਡ ਅਤੇ ਬਲਿਟਜ਼ ਦਾ ਮੁੱਖ ਆਕਰਸ਼ਣ ਹੋਣਗੇ। ਆਨੰਦ ਲਈ ਸ਼ਨੀਵਾਰ ਨੂੰ ਇਹ ਭਾਵਨਾਤਮਕ ਪਲ ਸੀ ਜਦੋਂ ਉਨ੍ਹਾਂ ਕਿਹਾ ਕਿ ਉਹ 32 ਸਾਲ ਬਾਅਦ ਗ੍ਰੈਂਡਮਾਸਟਰ ਪ੍ਰਤੀਯੋਗਿਤਾ 'ਚ ਖੇਡਣ ਲਈ ਕੋਲਕਾਤਾ ਵਾਪਸੀ ਕਰਨਗੇ।

ਆਨੰਦ ਨੇ ਟੂਰਨਾਮੈਂਟ ਦੇ ਐਲਾਨ ਦੇ ਦੌਰਾਨ ਕਿਹਾ, ''ਮੈਨੂੰ ਯਾਦ ਹੈ ਕਿ ਮੈਂ ਕੋਲਕਾਤਾ 'ਚ 1986 'ਚ ਆਪਣਾ ਪਹਿਲਾ ਗ੍ਰੈਂਡਮਾਸਟਰ ਟੁਰਨਾਮੈਂਟ ਖੇਡਿਆ ਸੀ। ਉਹ ਵੀ ਟਾਟਾ ਸਟੀਲ ਦਾ ਟੂਰਨਾਮੈਂਟ ਸੀ। ਮੈਂ ਉਦੋਂ ਕੌਮਾਂਤਰੀ ਮਾਸਟਰ ਸੀ।'' ਇਸ 40 ਹਜ਼ਾਰ ਡਾਲਰ ਇਨਾਮੀ ਪ੍ਰਤੀਯੋਗਿਤਾ 'ਚ 2800 ਈ.ਐੱਲ.ਓ. ਰੇਟਿੰਗ ਤੋਂ ਵੱਧ ਦੇ ਖਿਡਾਰੀ ਹਿੱਸਾ ਲੈਣਗੇ। ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਚੋਟੀ ਦੇ ਖਿਡਾਰੀਆਂ 'ਚੋਂ ਅਜਰਬੇਜਾਨ ਦੇ ਗ੍ਰੈਂਡਮਾਸਟਰ ਅਤੇ ਵਿਸ਼ਵ ਦੇ ਤੀਜੇ ਨੰਬਰ ਦੇ ਸ਼ਖਰੀਆਰ ਮਾਮੇਦਯਾਰੋਵ, ਆਰਮੇਨੀਆ ਦੇ ਵਿਸ਼ਵ ਦੇ ਛੇਵੇਂ ਨੰਬਰ ਦੇ ਲੇਵੋਨ ਆਰੋਨੀਅਨ, ਅਮਰੀਕਾ ਦੇ ਵਿਸ਼ਵ ਦੇ 9ਵੇਂ ਨੰਬਰ ਦੇ ਵੇਸਲੀ ਸੋਅ, ਅਮਰੀਕਾ ਦੇ ਹਿਕਾਰੂ ਨਕਾਮੁਰਾ ਅਤੇ ਰੂਸ ਦੇ ਸਰਗੇਈ ਕਾਰਜਾਕਿਨ ਸ਼ਾਮਲ ਹਨ।


Related News