ਟਾਟਾ ਸਟੀਲ ਰੈਪਿਡ ਅਤੇ ਬਲਿਟਜ਼ - ਨਿਹਾਲ ਨੇ ਬਣਾਈ ਸਿੰਗਲ ਬੜ੍ਹਤ

12/01/2022 1:57:08 PM

ਕੋਲਕਾਤਾ (ਨਿਕਲੇਸ਼ ਜੈਨ)- ਭਾਰਤ ਦੇ ਸਭ ਤੋਂ ਵੱਕਾਰੀ ਸੁਪਰ ਗ੍ਰੈਂਡ ਮਾਸਟਰ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਟਾਟਾ ਸਟੀਲ ਸ਼ਤਰੰਜ ਦੇ ਚੌਥੇ ਐਡੀਸ਼ਨ 'ਚ ਇਸ ਰੈਪਿਡ ਟੂਰਨਾਮੈਂਟ ਦੇ ਦੂਜੇ ਦਿਨ ਭਾਰਤ ਦੇ ਨਿਹਾਲ ਸਰੀਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਨਿਹਾਲ ਨੇ ਹਮਵਤਨ ਗ੍ਰੈਂਡਮਾਸਟਰ ਡੀ ਗੁਕੇਸ਼ ਨੂੰ ਹਰਾ ਕੇ ਦਿਨ ਦੀ ਸ਼ੁਰੂਆਤ ਕੀਤੀ ਅਤੇ ਫਿਰ ਨਿਹਾਲ ਨੇ ਭਾਰਤ ਦੇ ਸੇਥੁਰਮਨ ਐਸਪੀ ਨੂੰ ਹਰਾਇਆ ਅਤੇ ਦਿਨ ਦੇ ਅੰਤਿਮ ਦੌਰ ਵਿੱਚ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਦੇ ਹੋਏ 4.5 ਅੰਕ ਬਣਾ ਕੇ ਸਿਖਰ 'ਤੇ ਆ ਗਿਆ।

ਇਸ ਦੇ ਨਾਲ ਹੀ ਭਾਰਤ ਦੇ ਅਰਜੁਨ ਐਰਿਗਾਸੀ ਨੇ ਅੱਜ ਸਭ ਤੋਂ ਅੱਗੇ ਚੱਲ ਰਹੇ ਅਜ਼ਰਬੈਜਾਨ ਦੇ ਮਾਮੇਦਯਾਰੋਵ ਨੂੰ ਹਰਾਇਆ ਅਤੇ ਵੇਸਲੀ ਸੋ ਨਾਲ ਡਰਾਅ ਖੇਡਿਆ, ਜਦਕਿ ਸੇਥੁਰਮਨ ਤੋਂ ਉਨ੍ਹਾਂ ਨੂੰ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ 3.5 ਅੰਕ ਬਣਾ ਕੇ ਮਾਮੇਦਯਾਰੋਵ ਨਾਲ ਸਾਂਝੇ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ ਕਰੀ ਐਵਾਰਡਜ਼ 'ਚ ਵਿਸ਼ਵ ਕੱਪ ਨੂੰ ਲੈ ਕੇ ਭਾਰਤ ਵਿਰੋਧੀ ਨਸਲੀ ਮਜ਼ਾਕ, ਭਾਰਤੀ ਮੂਲ ਦੇ ਡਾਕਟਰ ਵੱਲੋਂ ਵਿਰੋਧ

ਹੋਰਨਾਂ ਖਿਡਾਰੀਆਂ ਵਿੱਚੋਂ ਚੋਟੀ ਦਾ ਦਰਜਾ ਪ੍ਰਾਪਤ ਅਮਰੀਕਾ ਦਾ ਹਿਕਾਰੂ ਨਾਕਾਮੁਰਾ, ਭਾਰਤ ਦਾ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਅਤੇ ਈਰਾਨ ਦਾ ਪਰਹਮ ਮਘਸੁਦਲੂ 3 ਅੰਕ ਬਣਾ ਕੇ ਖੇਡ ਰਹੇ ਹਨ। ਮਹਿਲਾ ਵਰਗ 'ਚ ਜਾਰਜੀਆ ਦੀ ਨਾਨਾ ਦਗਨਿਡਜੇ ਲਗਾਤਾਰ ਦੂਜੇ ਦਿਨ ਸਿੰਗਲ ਬੜ੍ਹਤ 'ਤੇ ਬਣੀ ਹੋਈ ਹੈ, ਹਾਲਾਂਕਿ ਲਗਾਤਾਰ 3 ਜਿੱਤਾਂ ਨਾਲ ਸ਼ੁਰੂਆਤ ਕਰਨ ਵਾਲੀ ਨਾਨਾ ਦੂਜੇ ਦਿਨ ਲਗਾਤਾਰ 3 ਡਰਾਅ ਹਾਸਲ ਕਰਨ 'ਚ ਕਾਮਯਾਬ ਰਹੀ।

ਮਹਿਲਾ ਵਰਗ 'ਚ ਫਿਲਹਾਲ ਦੂਜੇ ਸਥਾਨ 'ਤੇ ਭਾਰਤ ਦੀ ਕੋਨੇਰੂ ਹੰਪੀ ਤੇ ਆਰ. ਵੈਸ਼ਾਲੀ, ਯੂਕਰੇਨ ਦੀ ਅੰਨਾ ਉਸ਼ੇਨਿਨਾ ਅਤੇ ਮਾਰੀਆ ਮੁਜਯਚੁਕ 4 ਅੰਕ ਬਣਾ ਕੇ ਖੇਡ ਰਹੀਆਂ ਹਨ ਅਤੇ ਅਜਿਹੇ 'ਚ ਆਖਰੀ ਦਿਨ ਦੇ ਨਤੀਜੇ ਦੇ ਆਧਾਰ 'ਤੇ ਇਨ੍ਹਾਂ 'ਚੋਂ ਕੋਈ ਵੀ ਜੇਤੂ ਬਣ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News