ਟਾਟਾ ਸਟੀਲ ਮਾਸਟਰਸ ਸ਼ਤਰੰਜ-2019 : ਆਨੰਦ ਸਾਂਝੀ ਬੜ੍ਹਤ ''ਤੇ

01/20/2019 9:54:40 PM

ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ ਰਾਊਂਡ-7 ਮੁਕਾਬਲੇ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੇ ਵਲਾਦੀਮਿਰ ਕ੍ਰਾਮਨਿਕ 'ਤੇ ਇਕ ਵੱਡੀ ਜਿੱਤ ਦਰਜ ਕਰਦਿਆਂ ਪ੍ਰਤੀਯੋਗਿਤਾ ਵਿਚ ਸਾਂਝੀ ਬੜ੍ਹਤ ਹਾਸਲ ਕਰ ਲਈ। ਆਨੰਦ ਦੀ ਇਹ ਪ੍ਰਤੀਯੋਗਿਤਾ 'ਚ ਦੂਜੀ ਜਿੱਤ ਰਹੀ, ਜਦਕਿ ਕ੍ਰਾਮਨਿਕ ਲਈ ਇਹ ਪ੍ਰਤੀਯੋਗਿਤਾ 'ਚ ਤੀਜੀ ਹਾਰ ਹੈ। 
ਇਟਾਲੀਅਨ ਓਪਨਿੰਗ ਵਿਚ ਹੋਏ ਮੁਕਾਬਲੇ 'ਚ ਜਿੱਤ ਦੀ ਚਾਹਤ ਵਿਚ ਖਤਰਾ ਚੁੱਕਣ ਦੀ ਕੋਸ਼ਿਸ਼ ਵਿਚ ਕ੍ਰਾਮਨਿਕ ਨੇ 13 ਚਾਲਾਂ 'ਚ ਹੀ ਆਪਣੇ ਇਕ ਪਿਆਦੇ ਨੂੰ ਕਰੂਬਾਨ ਕਰਨ ਦੀ ਯੋਜਨਾ ਬਣਾਈ ਤੇ ਆਨੰਦ ਨੇ ਪਿਆਦਾ ਲੈਂਦੇ ਹੋਏ ਖੇਡ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ 57 ਚਾਲਾਂ ਵਿਚ ਬੇਹੱਦ ਸ਼ਾਨਦਾਰ ਐਂਡ ਗੇਮ 'ਚ ਜਿੱਤ ਦਰਜ ਕੀਤੀ। 
ਇਸ ਦੇ ਨਾਲ ਹੀ ਆਨੰਦ ਹੁਣ 4.5 ਅੰਕ ਬਣਾਉਂਦੇ ਹੋਏ ਮੇਜ਼ਬਾਨ ਨੀਦਰਲੈਂਡ ਦੇ ਅਨਿਸ਼ ਗਿਰੀ, ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ, ਚੀਨ ਦੇ ਡੀਂਗ ਲੀਰੇਨ ਤੇ ਰੂਸ ਦੇ ਇਯਾਨ ਨੇਪੋਮਨਿਆਚੀ ਨਾਲ ਸਾਂਝੀ ਬੜ੍ਹਤ 'ਤੇ ਆ ਗਿਆ ਹੈ।  ਅਜਰਬੈਜਾਨ ਦਾ ਤੈਮੂਰ ਰਡਜਬੋਵ 4 ਅੰਕਾਂ ਨਾਲ ਦੂਜੇ ਤੇ ਉਸ ਤੋਂ ਹਾਰ ਕੇ ਭਾਰਤ ਦਾ ਵਿਦਿਤ ਗੁਜਰਾਤੀ 3.5 ਅੰਕਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ।


Related News