ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਗਿਰੀ ਨਾਲ ਡਰਾਅ ਖੇਡਿਆ

01/21/2018 8:37:37 AM

ਵਿਜਕ ਆਨ ਜੀ, (ਬਿਊਰੋ)— 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅੱਜ ਇਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ 'ਚ ਸਥਾਨਕ ਸਟਾਰ ਅਨੀਸ਼ ਗਿਰੀ ਨਾਲ ਆਸਾਨ ਡਰਾਅ ਖੇਡਿਆ, ਜਿਸ ਨਾਲ ਛੇਵੇਂ ਦੌਰ ਤੋਂ ਬਾਅਦ ਉਹ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ। ਪਹਿਲੀਆਂ ਤਿੰਨ ਬਾਜ਼ੀਆਂ 'ਚੋਂ ਦੋ ਵਿਚ ਜਿੱਤ ਦਰਜ ਕਰਨ ਵਾਲੇ ਆਨੰਦ ਦਾ ਇਹ ਲਗਾਤਾਰ ਤੀਜਾ ਡਰਾਅ ਸੀ।

ਅਜ਼ਰਬੇਜਾਨ ਦੇ ਸ਼ਖਰਿਆਰ ਮਾਮੇਦਯਾਰੋਵ ਨੇ ਗ੍ਰੈਂਡਮਾਸਟਰ ਬੀ. ਅਧਿਬਨ ਵਿਰੁੱਧ ਕਰੀਬੀ ਹਾਰ ਤੋਂ ਬਚਣ 'ਚ ਸਫਲਤਾ ਹਾਸਲ ਕੀਤੀ, ਜਿਸ ਨਾਲ ਉਸ ਨੇ ਸਿੰਗਲ ਬੜ੍ਹਤ ਬਣਾਈ ਹੈ। ਅਧਿਬਨ ਪਹਿਲੀ ਜਿੱਤ ਦਰਜ ਕਰਨ ਦੇ ਸੁਨਹਿਰੀ ਮੌਕੇ ਦਾ ਲਾਭ ਨਹੀਂ ਚੁੱਕ ਸਕਿਆ ਤੇ ਹਾਰ ਗਿਆ। ਮਾਮੇਦਯਾਰੋਵ 4.5 ਅੰਕਾਂ ਨਾਲ ਚੋਟੀ 'ਤੇ ਹੈ, ਜਦਕਿ ਗਿਰੀ, ਆਨੰਦ ਤੇ ਅਮਰੀਕਾ ਦੇ ਵੇਸਲੀ ਸੋਅ ਚਾਰ ਅੰਕ ਲੈ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ। 

ਚੈਲੰਜਰਜ਼ ਵਰਗ 'ਚ ਯੂਕ੍ਰੇਨ ਦੇ ਐਂਟਨ ਕੋਰੋਬੋਵ ਨੇ ਨਾਰਵੇ ਦੇ ਆਰੀਅਨ ਤਾਰੀ 'ਤੇ ਜਿੱਤ ਨਾਲ ਪੂਰੇ ਅੰਕ ਦੀ ਬੜ੍ਹਤ ਬਣਾ ਲਈ। ਉਸ ਦੇ ਸੰਭਾਵਿਤ 6 ਤੋਂ 5.5 ਅੰਕ ਹਨ ਤੇ ਉਸ ਨੇ ਭਾਰਤ ਦੇ ਵਿਦਿਤ ਗੁਜਰਾਤੀ 'ਤੇ ਪੂਰੇ ਇਕ ਅੰਕ ਦੀ ਬੜ੍ਹਤ ਬਣਾਈ ਹੋਈ ਹੈ। ਗੁਜਰਾਤੀ ਨੇ ਹਾਲੈਂਡ ਦੇ ਬੈਂਜਾਮਿਨ ਬੋਕ ਨਾਲ ਬਾਜ਼ੀ ਡਰਾਅ ਕਰਾਈ, ਜਦਕਿ ਡੀ. ਹਰਿਕਾ ਨੇ ਰੂਸ ਦੇ ਦਿਮਿਤ੍ਰ ਗੋਰਦਿਏਵਸਕੀ ਨਾਲ ਅੰਕ ਵੰਡੇ।


Related News