ਕੋਹਲੀ ਦੇ ਸਾਥੀ ਖਿਡਾਰੀ ਤਨਮਯ ਸ਼੍ਰੀਵਾਸਤਵ ਨੇ ਲਿਆ ਕ੍ਰਿਕਟ ਤੋਂ ਸੰਨਿਆਸ

10/25/2020 1:35:28 PM

ਕਾਨਪੁਰ (ਵਾਰਤਾ) : ਸਾਲ 2008 ਵਿਚ ਵਿਰਾਟ ਕੋਹਲੀ ਦੀ ਅਗਵਾਈ ਵਿਚ ਅੰਡਰ-19 ਵਿਸ਼ਵਕਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਤਨਮਯ ਸ਼੍ਰੀਵਾਸਤਵ ਨੇ ਕ੍ਰਿਕਟ ਤੋਂ ਸੰਨਿਆਸ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਤਕਰਸੰਗਤ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਗੰਭੀਰਤਾ ਨਾਲ ਵਿਚਾਰ ਕਰਣ ਦੇ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ।

PunjabKesari

ਕਾਨਪੁਰ ਦੇ ਗਰੀਨਪਾਕਰ ਹੌਸਟਲ ਦੇ ਸਿਖਿਆਰਥੀ ਰਹੇ ਤਨਮਯ ਨੇ ਸ਼ਨੀਵਾਰ ਨੂੰ ਕਿਹਾ , 'ਇਹ ਅਚਾਨਕ ਲਿਆ ਹੋਇਆ ਫ਼ੈਸਲਾ ਨਹੀਂ ਹੈ ਸਗੋਂ ਮੈਨੂੰ ਲੱਗਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਵਿਚ ਮੇਰੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਹਨ, ਉਥੇ ਹੀ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਵੀ ਮੇਰਾ ਸਫ਼ਰ ਉਤਾਰ-ਚੜਾਅ ਨਾਲ ਭਰਿਆ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਹੁਣ ਮੇਰੇ ਲਈ ਕ੍ਰਿਕਟ ਵਿਚ ਕੁੱਝ ਬਚਿਆ ਹੈ।' 30 ਸਾਲਾ ਕ੍ਰਿਕਟਰ ਨੇ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਕ੍ਰਿਕਟ ਨਾਲ ਜੁੜਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਉਹ ਕੋਈ ਕੋਚਿੰਗ ਇੰਸਟੀਚਿਊਟ ਖੋਲ੍ਹਣ ਜਾ ਰਹੇ ਹੈ। ਹੁਣ ਕਾਫ਼ੀ ਕ੍ਰਿਕਟ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਹੁਣ ਪਰਿਵਾਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ

ਦੇਹਰਾਦੂਨ ਵਿਚ ਓ.ਐਨ.ਜੀ.ਸੀ. ਵਿਚ ਤਾਇਨਾਤ ਤਨਮਯ ਨੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਨਾਲ ਮੱਤਭੇਦਾਂ ਦੀਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਯੂਪੀ ਛੱਡ ਕੇ ਉਤਰਾਖੰਡ ਦੀ ਨੁਮਾਇੰਦਗੀ ਕਰਣ ਦਾ ਮੌਕਾ ਮਿਲਿਆ। ਅਸਲੀਅਤ ਇਹ ਹੈ ਕਿ ਯੂਪੀ ਵਿਚ ਉਨ੍ਹਾਂ ਦੀ ਪਰਫਾਰਮੈਂਸ ਵਿਚ ਬਰਾਬਰੀ ਨਹੀਂ ਸੀ।     ਦੂਜੇ ਪਾਸੇ ਤਨਮਯ ਦੇ ਸ਼ੁਰੂਆਤੀ ਦਿਨਾਂ ਦੇ ਗਵਾਹ ਰਹੇ ਯੂਪੀ ਦੇ ਪਿਚ ਕਿਊਰੇਟਰ ਸ਼ਿਵਕੁਮਾਰ ਨੇ ਦੱਸਿਆ ਕਿ ਤਨਮਯ ਦੀ ਗਰੀਨਪਰਕ ਹੌਸਟਲ ਵਿਚ ਇਕ ਇੰਟੈਲੀਜੈਂਟ ਕ੍ਰਿਕਟਰ ਦੀ ਪਛਾਣ ਰਹੀ ਹੈ। ਉਹ ਚੰਗੀ ਤਰ੍ਹਾਂ ਜਾਣ ਚੁੱਕਿਆ ਹੈ ਕਿ ਭਾਰਤੀ ਟੀਮ ਵਿਚ ਉਸ ਦੀ ਚੋਣ ਸਿਰਫ਼ ਇਕ ਸੁਫ਼ਨਾ ਹੈ, ਜਦੋਂ ਕਿ ਆਈ.ਪੀ.ਐਲ. ਵਿਚ ਵੀ ਫਰੈਂਚਾਇਜੀ ਨੇ ਉਸ ਦੇ ਨਾਮ 'ਤੇ ਵਿਚਾਰ ਨਹੀਂ ਕੀਤ। ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਉਸ ਨੂੰ ਯੂਪੀ ਛੱਡ ਕੇ ਉਤਰਾਖੰਡ ਜਾਣਾ ਪਿਆ।

ਸ਼ਿਵ ਕੁਮਾਰ ਨੇ ਕਿਹਾ ਕਿ ਤਨਮਯ ਨੂੰ ਸ਼ਾਇਦ ਉਤਾਰ-ਚੜਾਅ ਭਰੇ ਕਰੀਅਰ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਇਸੀ ਲਈ ਉਸ ਨੇ ਠੀਕ ਸਮੇਂ 'ਤੇ ਠੀਕ ਫ਼ੈਸਲਾ ਲਿਆ। ਯੂਪੀ ਵਿਚ ਉਸ ਦਾ ਕਰੀਅਰ ਰਾਜਨੀਤੀ ਦੀ ਭੇਂਟ ਚੜ੍ਹ ਗਿਆ। ਯੂਪੀ ਵੱਲੋਂ 70 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਇਸ ਬੱਲੇਬਾਜ਼ ਤੋਂ ਐਸੋਸੀਏਸ਼ਨ ਨੇ ਪੱਲਾ ਝਾੜ ਲਿਆ। ਹਾਲਾਂਕਿ ਪ੍ਰਤੀਭਾ ਦੇ ਧਨੀ ਕ੍ਰਿਕਟਰ ਨੂੰ ਉਤਰਾਖੰਡ ਵਿਚ ਜਗ੍ਹਾ ਮਿਲ ਗਈ।

ਇਹ ਵੀ ਪੜ੍ਹੋ: IPL 2020 : ਪੰਜਾਬ ਦੀ ਜਿੱਤ 'ਤੇ ਪ੍ਰੀਤੀ ਜਿੰਟਾ ਹੋਈ ਖ਼ੁਸ਼, ਕੀਤੀ Flying Kiss, ਵੇਖੋ ਵੀਡੀਓ

ਤਨਮਯ ਦੇ ਪਿਤਾ ਮਨੋਜ ਸ਼੍ਰੀਵਾਸਤਵ ਪੰਜਾਬ ਨੈਸ਼ਨਲ ਬੈਂਕ ਲਖਨਊ ਵਿਚ ਤਾਇਨਾਤ ਹਨ। ਪਿਤਾ ਦੀ ਤਰ੍ਹਾਂ ਤਨਮਯ ਵੀ ਨੌਜਵਾਨ ਕ੍ਰਿਕਟਰਾਂ ਲਈ ਮਦਦਗਾਰ ਸਾਬਤ ਰਿਹਾ ਹੈ। ਹਾਲਾਂਕਿ ਸਟਾਰ ਕ੍ਰਿਕਟਰ ਦੀ ਇਸ ਅੰਦਾਜ ਵਿਚ ਵਿਦਾਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਜ਼ਰੂਰ ਅਖਰੇਗੀ। ਸਾਲ 2006 ਵਿਚ ਉੱਤਰ ਪ੍ਰਦੇਸ਼ ਦੀ ਟੀਮ ਵਿਚ ਸ਼ੁਰੂਆਤ ਕਰਣ ਵਾਲੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਤਨਮਯ ਨੇ 90 ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 34.39 ਦੀ ਔਸਤ ਨਾਲ 4918 ਦੌੜਾਂ ਬਣਾਈਆਂ ਹਨ, ਜਿਸ ਵਿਚ ਉਸ ਦੇ 10 ਸੈਂਕੜੇ ਸ਼ਤਕ ਅਤੇ 27 ਅਰਧ-ਸੈਂਕੜੇ ਸ਼ਾਮਲ ਹਨ। ਉਹ ਆਈ.ਪੀ.ਐਲ. ਵਿਚ ਡੇੱਕਨ ਚਾਰਜਰਸ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਹ ਮਲੇਸ਼ੀਆ ਵਿਚ 2008 ਵਿਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਵਿਚ 262 ਦੌੜਾਂ ਨਾਲ ਟੂਰਨਾਮੈਂਟ ਦੇ ਸਿਖ਼ਰ ਸਕੋਰਰ ਸਨ। ਟੂਰਨਾਮੈਂਟ  ਦੇ ਫਾਈਨਲ ਮੁਕਾਬਲੇ ਵਿਚ ਤਨਮਯ ਨੇ 43 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ ਸੀ ਜਿਸ ਦੀ ਬਦੌਲਤ ਭਾਰਤ ਵਿਸ਼ਵਕਪ ਨੂੰ ਆਪਣੀ ਝੋਲੀ ਵਿਚ ਪਾਉਣ ਵਿਚ ਸਫ਼ਲ ਰਿਹਾ ਸੀ।  


cherry

Content Editor

Related News