ਇੰਗਲੈਂਡ ਵਿਰੁੱਧ ਟੈਸਟ, ਇਕ ਦਿਨਾਂ ਤੇ ਟੀ-20 ਚੈਂਪੀਅਨਸ਼ਿਪ ਲਈ ਤਾਨੀਆ ਦੀ ਭਾਰਤੀ ਟੀਮ ’ਚ ਚੋਣ

Saturday, May 15, 2021 - 01:23 AM (IST)

ਇੰਗਲੈਂਡ ਵਿਰੁੱਧ ਟੈਸਟ, ਇਕ ਦਿਨਾਂ ਤੇ ਟੀ-20 ਚੈਂਪੀਅਨਸ਼ਿਪ ਲਈ ਤਾਨੀਆ ਦੀ ਭਾਰਤੀ ਟੀਮ ’ਚ ਚੋਣ

ਚੰਡੀਗੜ੍ਹ (ਲਲਨ) - ਇੰਗਲੈਂਡ ਤੇ ਭਾਰਤ ਵਿਚਕਾਰ ਹੋਣ ਵਾਲੇ 1 ਟੈਸਟ, 3 ਇਕ ਦਿਨਾਂ ਅਤੇ 3 ਟੀ-20 ਟੂਰਨਾਮੈਂਟ ਲਈ ਭਾਰਤੀ ਮਹਿਲਾ ਟੀਮ ਵਿਚ ਸ਼ਹਿਰ ਦੀ ਵਿਕਟਕੀਪਰ ਅਤੇ ਬੱਲੇਬਾਜ਼ ਤਾਨੀਆ ਭਾਟੀਆ ਦੀ ਚੋਣ ਕੀਤੀ ਗਈ ਹੈ। ਇਹ ਟੂਰਨਾਮੈਂਟ 16 ਜੂਨ ਤੋਂ ਇੰਗਲੈਂਡ ਵਿਚ ਖੇਡਿਆ ਜਾਵੇਗਾ। ਇਸ ਸਬੰਧੀ ਤਾਨੀਆ ਭਾਟੀਆ ਨੇ ਦੱਸਿਆ ਕਿ ਉਸ ਨੂੰ ਈ-ਮੇਲ ਰਾਹੀਂ ਇਸ ਸਬੰਧੀ ਪਤਾ ਚੱਲਿਆ ਹੈ। ਉਸ ਦੇ ਪਿਤਾ ਸੰਜੇ ਭਾਟੀਆ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਬੇਟੀ ਦੀ ਭਾਰਤੀ ਟੀਮ ਵਿਚ ਵਾਪਸੀ ਹੋਈ ਹੈ।

ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC

PunjabKesari
ਘਰ ’ਚ ਹੀ ਕਰ ਰਹੀ ਸੀ ਅਭਿਆਸ
ਤਾਨੀਆ ਭਾਟੀਆ ਨੂੰ ਭਾਰਤੀ ਟੀਮ ਵੱਲੋਂ ਇਕ ਸੀਰੀਜ਼ ਲਈ ਟਰਾਪ ਕੀਤਾ ਗਿਆ ਸੀ, ਜਿਸ ਤੋਂ ਬਾਅਦ ਤਾਨੀਆ ਨੇ ਮੈਦਾਨ ’ਤੇ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਕੋਵਿਡ-19 ਕਾਰਨ ਸਾਰੇ ਕ੍ਰਿਕਟ ਮੈਦਾਨ ਬੰਦ ਹੋਣ ’ਤੇ ਤਾਨੀਆ ਘਰ ਵਿਚ ਹੀ ਵਿਕਟ ਕੀਪਿੰਗ ਅਤੇ ਬੈਟਿੰਗ ਦਾ ਅਭਿਆਸ ਕਰ ਰਹੀ ਸੀ। ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਕੋਸ਼ਿਸ਼ ਹੋਵੇਗੀ ਕਿ ਮੈਚ ਵਿਚ 100 ਫ਼ੀਸਦੀ ਪ੍ਰਦਰਸ਼ਨ ਕਰਾਂ।

ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News