ਕਾਮਨਵੈਲਥ ਸ਼ਤਰੰਜ ਚੈਂਪੀਅਨ 'ਚ ਤਾਨੀਆ ਸਚਦੇਵਾ ਦੀ ਵਾਪਸੀ

Friday, Jun 29, 2018 - 02:08 AM (IST)

ਕਾਮਨਵੈਲਥ ਸ਼ਤਰੰਜ ਚੈਂਪੀਅਨ 'ਚ ਤਾਨੀਆ ਸਚਦੇਵਾ ਦੀ ਵਾਪਸੀ

ਨਵੀਂ ਦਿੱਲੀ- ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੂਜੇ ਰਾਊਂਡ ਵਿਚ ਸ਼ੂਰਆਤ ਤੋਂ ਹੀ ਭਾਰਤ ਦਾ ਦਬਦਬਾ ਨਜ਼ਰ ਆ ਰਿਹਾ ਹੈ। ਜ਼ਿਆਦਾਤਰ ਦਰਜਾ ਪ੍ਰਾਪਤ ਖਿਡਾਰੀਆਂ ਨੇ ਜਿੱਤ ਦਰਜ ਕਰਦਿਆਂ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਪੁਰਸ਼ ਵਰਗ ਵਿਚ ਭਾਰਤ ਦੀ ਮੁੱਖ ਉਮੀਦ ਦੀਪਸੇਨ ਗੁਪਤਾ ਨੇ ਹਮਵਤਨ ਸ਼ਾਂਤਨੂ ਭਾਂਬਰੇ ਨੂੰ ਹਰਾਉਂਦਿਆਂ ਆਪਣੀ ਦੂਜੀ ਜਿੱਤ ਦਰਜ ਕੀਤੀ। ਦੀਪਨ ਚਕਰਵਰਤੀ ਨੇ ਹਮਵਤਨ ਸਾਕਸ਼ੀ ਚਿਤਲਾਂਗੇ ਨੂੰ, ਵਿਸ਼ਣੂ ਪ੍ਰਸਨਾ ਨੇ ਕੀਨੀਆ ਦੀ ਮਗਾਨਾ ਬੇਨ ਨੂੰ, ਸਵਪਿਨਲ ਥੋਪੜੇ ਨੇ ਸ਼੍ਰੀਲੰਕਾ ਦੇ ਆਲਹਾਕੂਨ ਇਸਰੂ ਨੂੰ ਹਰਾਉਂਦਿਆਂ ਦੂਜੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ।
ਮਹਿਲਾ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਰਾਊਂਡ ਦੀ ਹਾਰ ਤੋਂ ਉਭਰਦੇ ਹੋਏ ਤਾਨੀਆ ਸਚਦੇਵਾ ਨੇ ਭਾਰਤ ਦੇ ਪ੍ਰਮੋਦ ਖਾਰਬਸ 'ਤੇ ਇਕ ਆਸਨ ਜਿੱਤ ਦਰਜ ਕੀਤੀ। ਖੈਰ ਮੇਰੀ ਐੱਨ. ਗੇਮਸ, ਨੰਧਿਦਾ ਪੀ. ਵੀ., ਮੇਘਨਾ ਸੀ. ਐੱਚ., ਲਕਸ਼ਮੀ ਸੀ. ਆਪਣੇ ਦੋਵੇਂ ਮੈਚ ਜਿੱਤ ਕੇ ਅੱਗੇ ਵਧ ਗਈ ਹੈ।


Related News