ਪਹਿਲੇ ਸੈਮੀਫਾਈਨਲ ''ਚ ਪਿੱਚ ਦੀ ਸਾਜ਼ਿਸ਼ ਦੀਆਂ ਗੱਲਾਂ ਮੂਰਖਤਾਪੂਰਨ : ਗਾਵਸਕਰ

Thursday, Nov 16, 2023 - 04:35 PM (IST)

ਪਹਿਲੇ ਸੈਮੀਫਾਈਨਲ ''ਚ ਪਿੱਚ ਦੀ ਸਾਜ਼ਿਸ਼ ਦੀਆਂ ਗੱਲਾਂ ਮੂਰਖਤਾਪੂਰਨ : ਗਾਵਸਕਰ

ਮੁੰਬਈ, (ਵਾਰਤਾ)- ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਪਿੱਚ ਦੀ ਸਾਜ਼ਿਸ਼ ਦੀਆਂ ਗੱਲਾਂ ਨੂੰ ਮੂਰਖਤਾਪੂਰਨ ਕਰਾਰ ਦਿੱਤਾ ਹੈ। ਕੱਲ੍ਹ ਮੈਚ ਤੋਂ ਬਾਅਦ ਗਾਵਸਕਰ ਨੇ ਕਿਹਾ, “ਜੋ ਵੀ ਮੂਰਖ ਪਿੱਚ ਬਦਲਣ ਦੀ ਗੱਲ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਉਹ ਚੁੱਪ ਰਹਿਣਗੇ ਅਤੇ ਭਾਰਤ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦੇਣਗੇ। ਪਿੱਚ ਤਬਦੀਲੀਆਂ ਬਾਰੇ ਗੱਲ ਨਾ ਕਰੋ। ਇਹ ਦੋਵੇਂ ਟੀਮਾਂ ਲਈ ਸੀ।'' 

ਇਹ ਵੀ ਪੜ੍ਹੋ : ODI WC ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਨੇ ਫਾਈਨਲ 'ਚ ਬਣਾਈ ਜਗ੍ਹਾ

ਉਸ ਨੇ ਕਿਹਾ, ''ਦੂਜਾ ਸੈਮੀਫਾਈਨਲ ਅਜੇ ਨਹੀਂ ਹੋਇਆ ਹੈ ਅਤੇ ਉਹ ਅਹਿਮਦਾਬਾਦ ਦੀ ਪਿੱਚ ਨੂੰ ਬਦਲਣ ਦੀ ਗੱਲ ਕਰ ਰਹੇ ਹਨ।'' ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਵੀ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਸਤ੍ਹਾ 'ਚ ਬਦਲਾਅ ਤੋਂ ਪਹਿਲਾਂ ਸੁਤੰਤਰ ਪਿੱਚ ਸਲਾਹਕਾਰ ਐਂਡੀ ਐਟਕਿੰਸਨ ਨੂੰ ਭਰੋਸੇ ਵਿੱਚ ਲਿਆ ਗਿਆ ਸੀ। ਪ੍ਰੀਸ਼ਦ ਨੇ ਕਿਹਾ, "ਇਸ ਕਿਸਮ ਦੇ ਟੂਰਨਾਮੈਂਟ ਦੀ ਲੰਬਾਈ ਨੂੰ ਦੇਖਦੇ ਹੋਏ ਆਖਰੀ ਮਿੰਟ ਵਿੱਚ ਪਿੱਚ ਵਿੱਚ ਬਦਲਾਅ ਇੱਕ ਆਮ ਪ੍ਰਕਿਰਿਆ ਹੈ ਅਤੇ ਪਹਿਲਾਂ ਵੀ ਕਈ ਵਾਰ ਹੋਇਆ ਹੈ।"

ਇਹ ਵੀ ਪੜ੍ਹੋ : ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਮੇਜ਼ਬਾਨ ਦੇ ਨਾਲ ਮਿਲ ਕੇ ਸਥਾਨ ਦੇ ਕਿਊਰੇਟਰ ਦੀ ਸਿਫ਼ਾਰਿਸ਼ 'ਤੇ ਬਦਲਾਅ ਕੀਤਾ ਗਿਆ ਸੀ। ਆਈ. ਸੀ. ਸੀ. ਨੇ ਕਿਹਾ ਕਿ ਐਟਕਿੰਸਨ ਸਾਡਾ ਸੁਤੰਤਰ ਪਿੱਚ ਸਲਾਹਕਾਰ ਹੈ ਅਤੇ ਬਦਲਾਅ ਤੋਂ ਜਾਣੂ ਸੀ। ਆਈ. ਸੀ. ਸੀ. ਨੇ ਕਿਹਾ, "ਆਈ. ਸੀ. ਸੀ. ਦੇ ਸੁਤੰਤਰ ਪਿੱਚ ਸਲਾਹਕਾਰ ਨੂੰ ਇਸ ਤਬਦੀਲੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਸ ਕੋਲ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਪਿੱਚ ਵਧੀਆ ਨਹੀਂ ਖੇਡੇਗੀ।" ਆਈ. ਸੀ. ਸੀ. ਵਿਸ਼ਵ ਕੱਪ ਮੇਜ਼ਬਾਨ ਐਸੋਸੀਏਸ਼ਨ ਨੂੰ ਖੇਡਣ ਦੀਆਂ ਸਥਿਤੀਆਂ ਦੇ ਅਨੁਸਾਰ ਪਿੱਚ ਚੁਣਨ ਤੇ ਤਿਆਰ ਕਰਨ ਲਈ ਦੀ ਇਜਾਜ਼ਤ ਦਿੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News