ਗੱਲ ਕਰਦਿਆਂ ਰਿਪੋਰਟਰ ਵੱਲੋਂ ਟੋਕਣ ''ਤੇ ਰੋਹਿਤ ਨੂੰ ਆਇਆ ਗੁੱਸਾ, ਦਿੱਤਾ ਕਰਾਰਾ ਜਵਾਬ (Video)

Sunday, Nov 03, 2019 - 01:15 PM (IST)

ਨਵੀਂ ਦਿੱਲੀ : ਭਾਰਤ ਦੇ ਅਸਥਾਈ ਕਪਤਾਨ ਰੋਹਿਤ ਸ਼ਰਮਾ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੇ ਮੱਦੇਨਜ਼ਰ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇਣ ਦੇ ਪੱਖ ਵਿਚ ਹਨ, ਤਾਂ ਜੋ ਉਨ੍ਹਾਂ ਦੇ ਖੇਡ ਨੂੰ ਪਰਖਿਆ ਜਾ ਸਕੇ। ਰੋਹਿਤ ਨੇ ਬੰਗਲਾਦੇਸ਼ ਖਿਲਾਫ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਦੀ ਪੂਰਬਲੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਟੀਮ ਵਿਚ ਕਈ ਸਾਰੇ ਬਦਲ ਮੌਜੂਦ ਹਨ। ਸਾਨੂੰ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦੇਣਾ ਚਾਹੀਦੈ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੋਹਿਤ ਨੇ ਟੀ-20 ਕ੍ਰਿਕਟ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਗੱਲ ਕੀਤੀ। ਉਸ ਨੇ ਕਿਹਾ ਕਿ ਸਾਨੂੰ ਇਸ ਫਾਰਮੈੱਟ ਵਿਚ ਆਪਣੀ ਰੈਂਕਿੰਗ ਚੰਗੀ ਕਰਨੀ ਹੋਵੇਗੀ। ਇਸ ਦੌਰਾਨ ਜਦੋਂ ਰੋਹਿਤ ਟੀਮ ਦੀ ਰੈਂਕਿੰਗ ਬਾਰੇ ਗੱਲ ਕਰ ਰਹੇ ਸੀ ਤਾਂ ਇਕ ਪੱਤਰਕਾਰ ਨੇ ਉਸ ਨੂੰ ਟੋਕਦਿਆਂ ਆਪਣਾ ਸਵਾਲ ਕੀਤਾ ਜਿਸ 'ਤੇ ਰੋਹਿਤ ਵੀ ਥੋੜਾ ਨਾਰਾਜ਼ ਦਿਸੇ ਅਤੇ ਉਸ ਨੇ ਪੱਤਰਕਾਰ ਨੂੰ ਜਵਾਬ ਦਿੰਦਿਆਂ ਕਿਹਾ, ''ਅਜੇ ਮੇਰਾ ਕੰਮ ਖਤਮ ਨਹੀਂ ਹੋਇਆ।'' ਦੇਖਿਆ ਜਾਵੇ ਤਾਂ ਰੋਹਿਤ ਦਾ ਮਤਲਬ ਇਹ ਸੀ ਕਿ ਅਜੇ ਮੇਰੀ ਗੱਲ ਖਤਮ ਨਹੀਂ ਹੋਈ।


Related News