ਜਾਪਾਨ ਦੀ 90 ਸਾਲਾ ਤਾਕੀਸ਼ਿਮਾ ਹੈ ਜਿੰਮ ’ਚ ਫ਼ਿੱਟਨੈਸ ਇੰਸਟ੍ਰਕਟਰ, ਤੰਦਰੁਸਤੀ ਹੈ 20 ਸਾਲਾ ਮੁਟਿਆਰ ਵਾਂਗ
Friday, Jun 25, 2021 - 02:36 PM (IST)

ਸਪੋਰਟਸ ਡੈਸਕ— 90 ਸਾਲ ਦੀ ਉਮਰ ’ਚ ਜ਼ਿਆਦਾਤਰ ਬਜ਼ੁਰਗ ਮੁਸ਼ਕਲ ਨਾਲ ਤੁਰਦੇ-ਫਿਰਦੇ ਹਨ ਤੇ ਉਨ੍ਹਾਂ ਦਾ ਕਸਰਤ ਕਰਨਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਜਾਪਾਨ ਦੀ ਤਾਕੀਸ਼ਿਮਾ ਮਿਕਾ ਆਪਣੀ ਉਮਰ ਦੇ ਬਾਕੀ ਲੋਕਾਂ ਨਾਲੋਂ ਬਹੁਤ ਅਲਗ ਹੈ। ਉਹ ਨਾ ਸਿਰਫ਼ ਰੋਜ਼ ਫ਼ਿੱਟ ਰਹਿਣ ਲਈ ਕਸਰਤ ਕਰਦੀ ਹੈ ਸਗੋਂ ਇਕ ਜਿੰਮ ’ਚ ਬਤੌਰ ਫ਼ਿੱਟਨੈਸ ਇੰਸਟ੍ਰਕਟਰ ਕੰਮ ਵੀ ਕਰਦੀ ਹੈ।
ਇਹ ਵੀ ਪੜ੍ਹੋ : 1983 ’ਚ ਕਪਿਲ ਦੇਵ ਦੀ ਅਗਵਾਈ ’ਚ ਅੱਜ ਦੇ ਹੀ ਦਿਨ ਪਹਿਲੀ ਵਾਰ ਭਾਰਤ ਨੇ ਜਿੱਤਿਆ ਸੀ ਵਰਲਡ ਕੱਪ
ਤਾਕੀਸ਼ਿਮਾ 20 ਸਾਲ ਦੇ ਜਵਾਨ ਮੁੰਡੇ-ਕੁੜੀਆਂ ਤੋਂ ਵੀ ਜ਼ਿਆਦਾ ਐਕਟਿਵ ਤੇ ਫ਼ਿੱਟ ਹੈ। ਜਾਪਾਨ ਦੀ ਸਭ ਤੋਂ ਉਮਰ ਦਰਾਜ਼ ਫ਼ਿੱਟਨੈਸ ਇੰਸਟ੍ਰਕਟਰ ਤਾਕੀਸ਼ਿਮਾ ਆਪਣੀ ਫ਼ਿੱਟ ਬਾਡੀ, ਹਾਂ-ਪੱਖੀ ਨਜ਼ਰੀਏ ਤੇ ਖ਼ੂਬਸੂਰਤ ਮੁਸਕੁਰਾਹਟ ਦੇ ਨਾਲ ਜਾਪਾਨ ’ਚ ਕਿਸੇ ਸੈਲੀਬਿ੍ਰਟੀ ਤੋਂ ਘੱਟ ਨਹੀਂ ਹੈ। ਉਸ ਦੀ ਫ਼ਿੱਟਨੈਸ ਰੁਟੀਨ 60 ਸਾਲ ਦੀ ਉਮਰ ਦੇ ਬਾਅਦ ਸ਼ੁਰੂ ਹੋਈ। ਇਸ ਤੋਂ ਪਹਿਲਾਂ ਉਹ ਨਾ ਤਾਂ ਜਿੰਮ ਜਾਂਦੀ ਸੀ ਤੇ ਨਾਂ ਹੀ ਵਜ਼ਨ ਕੰਟਰੋਲ ਕਰਨ ਲਈ ਸਖ਼ਤ ਮਿਹਨਤ ਕਰਦੀ ਸੀ।
ਤਾਕੀਸ਼ਿਮਾ ਮੀਕਾ ਨੇ ਇੰਝ ਕੀਤਾ ਖ਼ੁਦ ’ਚ ਬਦਲਾਅ
ਦਸ ਦਈਏ ਕਿ ਤਾਕੀਸ਼ਿਮਾ ਦਾ ਵਜ਼ਨ ਪਹਿਲਾਂ ਬਹੁਤ ਹੀ ਜ਼ਿਆਦਾ ਸੀ। ਉਸ ਦੇ ਪਤੀ ਉਸ ਨੂੰ ਅਕਸਰ ਵਜ਼ਨ ਘੱਟ ਕਰਨ ਦੀ ਸਲਾਹ ਦਿੰਦੇ ਸਨ। ਜਦੋਂ ਉਹ 65 ਸਾਲਾਂ ਦੀ ਹੋਈ ਤਾਂ ਉਸ ਨੂੰ ਵਾਰ-ਵਾਰ ਵਜ਼ਨ ਘੱਟ ਕਰਨ ਨੂੰ ਕਿਹਾ ਜਾਣ ਲੱਗਾ। ਉਨ੍ਹਾਂ ਦਿਨਾਂ ’ਚ ਤਾਕੀਸ਼ਿਮਾ ਨੇ ਵਜ਼ਨ ਘੱਟ ਕਰਨ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੇ ਜਿੰਮ ਜਾਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ, ਦੇਖੋ ਖ਼ੂਬਸੂਰਤ ਤਸਵੀਰਾਂ
ਹੁਣ ਐਰੋਬਿਕਸ ਸਿਖਾਉਂਦੀ ਹੈ ਤਾਕੀਸ਼ਿਮਾ
ਜਿੰਮ ਜੁਆਇਨ ਕਰਨ ਦੇ 5 ਸਾਲਾਂ ’ਚ ਤਾਕੀਸ਼ਿਮਾ ਨੇ ਆਪਣਾ 15 ਕਿਲੋ ਵਜ਼ਨ ਘੱਟ ਕੀਤਾ। ਉਨ੍ਹਾਂ ਨੇ ਫਿਰ ਲੋਕਾਂ ਨੂੰ ਐਰੋਬਿਕਸ ਸਿਖਾਉਣ ਦੀ ਸ਼ੁਰੂਆਤ ਕੀਤੀ, ਜਿਸ ਦੇ ਬਾਅਦ ਉਹ 87 ਸਾਲ ਦੀ ਉਮਰ ’ਚ ਫ਼ਿੱਟਨੈਸ ਇੰਸਟ੍ਰਕਟਰ ਬਣੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।