ਟਕਾਲੇ ਕਲਾਸਿਕ ਕਾਰ ਵਰਗ ’ਚ ਡਕਾਰ ਰੈਲੀ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣਿਆ
Sunday, Jan 19, 2025 - 11:20 AM (IST)

ਰਿਆਦ– ਚੋਟੀ ਦੇ ਰੇਸਰ ਸੰਜੇ ਟਕਾਲੇ ਨੇ ਕਲਾਸੀਕਲ ਕਾਰਾਂ ਦੀ ਸ਼੍ਰੇਣੀ ਵਿਚ ਵੱਕਾਰੀ ਡਕਾਰ ਰੈਲੀ ਨੂੰ ਪੂਰਾ ਕਰਨ ਵਾਲਾ ਪਹਿਲਾ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ। ‘ਕੰਮਪੈਨੀ ਸਹਰਿਏਨ’ ਟੀਮ ਦੇ ਫਰਾਂਸ ਦੇ ਸਾਂਝੇ ਡਰਾਈਵਰ ਮੈਕਸਿਮ ਰਾਓਡ ਦੇ ਨਾਲ ਟਕਾਲੇ ਨੇ ਲੱਗਭਗ 7453 ਕਿ. ਮੀ. ਦੀ ਮੁਸ਼ਕਿਲ ਪ੍ਰਤੀਯੋਗਿਤਾ ਵਿਚ ਅਸਾਧਾਰਨ ਨਿਰੰਤਰਤਾ ਤੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ 14 ਰਾਊਂਡਾਂ ਦੀ ਰੇਸ ਦੀਆਂ ਕਲਾਸਿਕ ਕਾਰਾਂ ਦੀ ਸ਼੍ਰੇਣੀ ਵਿਚ 10ਵਾਂ ਜਦਕਿ ਓਵਰਆਲ 18ਵਾਂ ਸਥਾਨ ਹਾਸਲ ਕੀਤਾ। ਉਸ ਨੇ ਟੋਯੋਟਾ ਲੈਂਡ ਕਰੂਜ਼ਰ ਐੱਚ ਜ਼ੈੱਡ ਜੇ 78 ਨਾਲ ਰੇਸ ਦੇ ਆਖਰੀ ਰਾਊਂਡ ਨੂੰ ਪੰਜਵੇਂ ਸਥਾਨ ’ਤੇ ਰਹਿੰਦਿਆਂ ਖਤਮ ਕੀਤਾ। ਡਕਾਰ ਰੈਲੀ ਦਾ ਇਹ 47ਵਾਂ ਜਦਕਿ ਸਾਊਦੀ ਅਰਬ ਵਿਚ ਛੇਵਾਂ ਸੈਸ਼ਨ ਹੈ।