ਆਸਟ੍ਰੇਲੀਆ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ
Tuesday, Aug 05, 2025 - 10:59 AM (IST)

ਨਵੀਂ ਦਿੱਲੀ- ਇਸ ਮਹੀਨੇ ਦੇ ਆਖਿਰ ਵਿਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ 15 ਅਗਸਤ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਆ ਦੌਰੇ ਲਈ ਹਾਕੀ ਇੰਡੀਆ ਨੇ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ 24 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਕਰਨਾਟਕ ਦਾ ਪੂਵੰਨਾ ਸੀਬੀ ਨਵਾਂ ਚਿਹਰਾ ਹੋਵੇਗਾ। ਅਗਲੇ ਸਾਲ ਨੀਦਰਲੈਂਡ ਤੇ ਬੈਲਜੀਅਮ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਏਸ਼ੀਆ ਕੱਪ ਕੁਆਲੀਫਾਇਰ ਟੂਰਨਾਮੈਂਟ ਹੈ ਜਿਹੜਾ 29 ਅਗਸਤ ਤੋਂ ਬਿਹਾਰ ਦੇ ਰਾਜਗੀਰ ਵਿਚ ਖੇਡਿਆ ਜਾਵੇਗਾ। ਇਸਦੀ ਤਿਆਰੀ ਲਈ ਭਾਰਤੀ ਟੀਮ 15 ਤੋਂ 21 ਅਗਸਤ ਤੱਕ ਪਰਥ ਵਿਚ ਆਸਟ੍ਰੇਲੀਆ ਵਿਰੁੱਧ ਚਾਰ ਮੈਚ ਖੇਡੇਗੀ। ਟੀਮ ਦੀ ਕਮਾਨ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਹੱਥਾਂ ਵਿਚ ਹੈ ਜਦਕਿ ਗੋਲਕੀਪਿੰਗ ਦੀ ਜ਼ਿੰਮੇਵਾਰੀ ਕ੍ਰਿਸ਼ਣ ਪਾਠਕ ਤੇ ਸੂਰਜ ਕਰਕੇਰਾ ਸੰਭਾਲਣਗੇ।
ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਕ੍ਰਿਸ਼ਣ ਬੀ. ਪਾਠਕ ਤੇ ਸੂਰਜ ਕਰਕੇਰਾ।
ਡਿਫੈਂਡਰ : ਹਰਮਨਪ੍ਰੀਤ ਸਿੰਘ (ਕਪਤਾਨ), ਸੁਮਿਤ, ਜਰਮਨਪ੍ਰੀਤ ਸਿੰਘ, ਸੰਜੇ, ਅਮਿਤ ਰੋਹਿਦਾਸ, ਨੀਲਮ ਸੰਜੀਪ ਸੈੱਸ, ਜੁਗਰਾਜ ਸਿੰਘ, ਪੂਵੰਨਾ ਸੀਬੀ।
ਮਿਡਫੀਲਡਰ : ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ, ਰਬੀਚੰਦ੍ਰ ਮੋਈਰਾਂਗਥਮ, ਵਿਸ਼ਣੂ ਕਾਂਤ ਸਿੰਘ।
ਫਾਰਵਰਡ : ਮਨਦੀਪ ਸਿੰਘ, ਸ਼ਿਲਾਨੰਦ ਲਾਕੜਾ, ਅਭਿਸ਼ੇਕ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ, ਸੇਲਵਮ ਕਾਰਤੀ ਤੇ ਆਦਿੱਤਿਆ ਲਾਲਾਗੇ।