ਅਜੇ ਸਿੰਘ ਨੇ ਦਿੱਤਾ ਅਸਤੀਫਾ, ਡਬਲਯੂ. ਬੀ. ਮੁਖੀ ਆਬਜ਼ਰਵਰ ਦੇ ਤੌਰ ’ਤੇ ਚੋਣਾਂ ’ਚ ਲਵੇਗਾ ਹਿੱਸਾ
Sunday, Aug 03, 2025 - 03:52 PM (IST)

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ੀ ਦੀ ਅੰਤ੍ਰਿਮ ਕਮੇਟੀ ਦੇ ਮੁਖੀ ਅਜੇ ਸਿੰਘ ਨੇ ਸੰਘ ਦੀਆਂ ਆਗਾਮੀ ਚੋਣਾਂ ਵਿਚ ਹਿੱਸਾ ਲੈਣ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਵਿਚ ਵਿਸ਼ਵ ਮੁੱਕੇਬਾਜ਼ੀ (ਡਬਲਯੂ. ਬੀ.) ਦਾ ਮੁਖੀ ਬੋਰਿਸ ਵਾਨ ਡਰ ਵੋਸਟਰ ਆਬਜ਼ਰਵਰ ਦੇ ਰੂਪ ਵਿਚ ਹਿੱਸਾ ਲਵੇਗਾ। ਅੰਤ੍ਰਿਮ ਕਮੇਟੀ ਵੱਲੋਂ ਚੋਣਾਂ ਦੀ ਮਿਤੀ 21 ਅਗਸਤ ਦੇ ਰਸਮੀ ਐਲਾਨ ਤੋਂ ਇਕ ਦਿਨ ਬਾਅਦ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।