ਦੀਕਸ਼ਾ ਡਾਗਰ ਪੀ. ਆਈ. ਐੱਫ. ਲੰਡਨ ਚੈਂਪੀਅਨਸ਼ਿਪ ਦੇ ਟਾਪ-20 ’ਚ ਰਹੀ
Tuesday, Aug 12, 2025 - 03:17 PM (IST)

ਲੰਡਨ– ਭਾਰਤ ਦੀ ਦੀਕਸ਼ਾ ਡਾਗਰ ਐਤਵਾਰ ਨੂੰ ਇੱਥੇ ਸੈਂਚੂਰੀਅਨ ਕਲੱਬ ਵਿਚ ਚੱਲ ਰਹੀ ਪੀ. ਆਈ. ਐੱਫ. ਲੰਡਨ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ ’ਤੇ 19ਵੇਂ ਸਥਾਨ ’ਤੇ ਰਹੀ। ਦੀਕਸ਼ਾ ਨੇ ਸ਼ੁਰੂਆਤੀ 9 ਹੋਲ ਵਿਚ ਤਿੰਨ ਬਰਡੀਆਂ ਦੇ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਉਹ 11ਵੇਂ ਤੋਂ 14ਵੇਂ ਹੋਲ ਵਿਚ ਬੋਗੀ ਕਰ ਬੈਠੀ, ਜਿਸ ਨਾਲ ਉਸ ਨੇ ਪਾਰ ਸਕੋਰ ਬਣਾਇਆ। ਉਸਦਾ ਕੁੱਲ ਸਕੋਰ ਤਿੰਨ ਅੰਡਰ 216 ਰਿਹਾ। ਦੀਕਸ਼ਾ ਲੇਡੀਜ਼ ਯੂਰਪੀਅਨ ਟੂਰ ਦੀ ਆਰਡਰ ਆਫ ਮੈਰਿਟ ਵਿਚ 12ਵੇਂ ਸਥਾਨ ’ਤੇ ਹੈ। ਅਦਿੱਤੀ ਅਸ਼ੋਕ (72) ਪਾਰ ਦੇ ਕੁੱਲ ਸਕੋਰ ਦੇ ਨਾਲ ਸਾਂਝੇ ਤੌਰ ’ਤੇ 34ਵੇਂ ਜਦਕਿ ਪ੍ਰਣਵੀ ਉਰਸ (75) ਦੋ ਓਵਰ ਦੇ ਕੁੱਲ ਸਕੋਰ ਨਾਲ 44ਵੇਂ ਸਥਾਨ ’ਤੇ ਰਹੀ।