ਜੂ ਯਿੰਗ ਤੇ ਮੋਮੋਤਾ ਨੇ ਜਿੱਤੇ ਸਿੰਗਾਪੁਰ ਓਪਨ ਦੇ ਖਿਤਾਬ

Sunday, Apr 14, 2019 - 06:32 PM (IST)

ਜੂ ਯਿੰਗ ਤੇ ਮੋਮੋਤਾ ਨੇ ਜਿੱਤੇ ਸਿੰਗਾਪੁਰ ਓਪਨ ਦੇ ਖਿਤਾਬ

ਸਿੰਗਾਪੁਰ, — ਵਿਸ਼ਵ ਦੇ ਨੰਬਰ ਇਕ ਦੇ ਖਿਡਾਰੀ ਤਾਇਪੇ ਦੀ ਤੇਈ ਜੂ ਯਿੰਗ ਤੇ ਜਾਪਾਨ ਦੇ ਕੇਂਤੋ ਮੋਮੋਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਹਿਲਾ ਤੇ ਪੁਰਸ਼ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ। ਵਿਸ਼ਵ ਦੀ ਨੰਬਰ ਇਕ ਖਿਡਾਰੀ ਜੂ ਯਿੰਗ ਨੇ ਫਾਈਨਲ 'ਚ ਦੂਜੀ ਸੀਡ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 41 ਮਿੰਟ 'ਚ 21-19, 21-15 ਨਾਵਲ ਹਰਾ ਦਿੱਤਾ। ਇਸ ਜਿੱਤ ਨਾਲ ਜੂ ਯਿੰਗ ਨੇ ਜਾਪਾਨੀ ਖਿਡਾਰੀ ਦੇ ਖਿਲਾਫ 5-4 ਦੀ ਕਰੀਅਰ ਬੜ੍ਹਤ ਬਣਾ ਲਈ ਹੈ।PunjabKesariਪੁਰਸ਼ ਵਰਗ ਦੇ ਖਿਤਾਬੀ ਮੁਕਾਬਲੇ 'ਚ ਟਾਪ ਸੀਡ ਮੋਮੋਤਾ ਨੇ ਸੱਤਵੇਂ ਦਰਜੇ ਦੇ ਇੰਡੋਨੇਸ਼ੀਅਨ ਐਥੋਨੀ ਗਿੰਟਿੰਗ ਨੂੰ ਇਕ ਘੰਟੇ 13 ਮਿੰਟ ਦੇ ਮੁਕਾਬਲੇ 'ਚ 10-21,21-19,21-13 ਨਾਲ ਹਾਰ ਦਿੱਤੀ। ਮੋਮੋਤਾ ਨੇ ਨੌਵੀਂ ਰੈਂਕਿੰਗ ਦੇ ਗਿੰਟਿੰਗ ਦੇ ਖਿਲਾਫ ਆਪਣਾ ਕਰੀਅਰ ਰਿਕਾਡਰ 7-3 ਕਰ ਲਿਆ ਹੈ।


Related News