ਕੋਰੋਨਾ ਕਾਰਣ ਸਪੇਨ ’ਚ ਫਸੀ ਟੇਬਲ ਟੈਨਿਸ ਖਿਡਾਰਨ ਤਾਕੇਮੇ 31 ਮਈ ਨੂੰ ਪਰਤੇਗੀ ਭਾਰਤ

05/21/2020 1:52:24 PM

ਸਪੋਸਟਸ ਡੈਸਕ— ਭਾਰਤੀ ਟੇਬਲ ਟੈਨਿਸ ਖਿਡਾਰਨ ਤਾਕੇਮੇ ਸਰਕਾਰ 31 ਮਈ ਨੂੰ ਆਪਣੇ ਦੇਸ਼ ਵਾਪਸ ਆਉਣ ਨੂੰ ਤਿਆਰ ਹਨ ਜੋ ਕੋਵਿਡ-19 ਮਹਾਂਮਾਰੀ ਦੇ ਚੱਲਦੇ ਤਿੰਨ ਮਹੀਨਿਆਂ ਤੋਂ ਸਪੇਨ ’ਚ ਫਸੀ ਹੋਈ ਸੀ। ਭਾਰਤ ਦੀ 14ਵੀਂ ਰੈਂਕਿੰਗ ਦੀ ਖਿਡਾਰਨ ਫਰਵਰੀ ’ਚ ਸਪੈਨਿਸ਼ ਲੀਗ ’ਚ ਭਾਗ ਲੈਣ ਪਹੁੰਚੀ ਸੀ ਪਰ 24 ਮਾਰਚ ਨੂੰ ਇਸ ਮਹਾਂਮਾਰੀ ਦੇ ਚੱਲਦੇ ਵਾਪਸ ਨਹੀਂ ਪਰਤ ਸਕੀ।

ਸਰਕਾਰ ਨੇ ਮੈਡਿ੍ਰਡ ਤੋਂ 400 ਕਿ. ਮੀ. ਦੂਰ ਪ੍ਰਿਏਗੋ ਡਿ ਕੋਰਡੋਬਾ ਤੋਂ ਪੀ. ਟੀ. ਆਈ.-ਭਾਸ਼ਾ ਨੂੰ ਦੱਸਿਆ, ‘‘ਸ਼ੁਕਰ ਹੈ ਮੇਰੀ ਪ੍ਰਾਥਨਾ ਪੂਰੀ ਹੋਈ ਅਤੇ ਮੈਡਿ੍ਰਡ ’ਚ ਭਾਰਤੀ ਦੂਤਾਵਾਸ ਵਲੋਂ 31 ਮਈ ਨੂੰ ਇਕ ਫਲਾਈਟ ਦਾ ਇੰਤਜ਼ਾਮ ਕੀਤਾ ਗਿਆ ਹੈ। ‘‘ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ’ਤੇ ਉਨ੍ਹਾਂ ਨੂੰ ਨਵੀਂ ਦਿੱਲੀ ’ਚ ਦੋ ਹਫਤੇ ਲਈ ਕੁਆਰੰਟੀਨ ’ਚ ਨਹੀਂ ਰੱਖਿਆ ਜਾਵੇਗਾ ਅਤੇ ਉਹ ਪੱਛਮੀ ਬੰਗਾਲ ਸਰਕਾਰ ਦੀ ਮਦਦ ਵੀ ਚਾਹੁੰਦੀ ਹੈ ਕਿ ਉਹ ਉਨ੍ਹਾਂ ਦੇ ਸਿਲੀਗੁੜੀ ਪੁੱਜਣ ਦਾ ਇੰਤਜ਼ਾਮ ਕਰਕੇ ਦੇਣ।PunjabKesari

27 ਸਾਲ ਦੀ ਇਸ ਖਿਡਾਰਨ ਨੇ ਕਿਹਾ, ‘‘ਮੈਂ ਪਹਿਲਾਂ ਹੀ ਸਪੇਨ ’ਚ ਤਿੰਨ ਮਹੀਨੇ ਬਿਤਾ ਚੁੱਕੀ ਹਾਂ। ਮੇਰੀਆਂ ਦੋ ਫਲਾਈਟ ਟਿਕਟਾਂ ਰੱਦ ਹੋ ਚੁੱਕੀਆਂ ਹਨ ਅਤੇ ਵਾਪਸੀ ਦੀ ਟਿਕਟ ਦੁੱਗਣੀ ਕੀਮਤ ’ਤੇ ਬੁੱਕ ਕੀਤੀ ਗਈ ਹੈ। ਮੇਰੇ ਲਈ ਫਿਰ ਤੋਂ ਦਿੱਲੀ ’ਚ ਕੁਆਰੰਟੀਨ ’ਚ ਰਹਿਣਾ ਮੁਸ਼ਕਿਲ ਹੋਵੇਗਾ। ਇਸ ਲਈ ਮੈਂ ਪੱਛਮ ਬੰਗਾਲ ਸਰਕਾਰ ਤੋਂ ਮੇਰੀ ਵਾਪਸੀ ਦਾ ਇੰਤਜ਼ਾਮ ਕਰ ਦਾ ਇੰਤਜ਼ਾਮ ਕਰਦੀ ਹਾਂ।‘‘


Davinder Singh

Content Editor

Related News