ਭਾਰਤੀ ਟੇਬਲ ਟੈਨਿਸ ਖਿਡਾਰੀ ਅਮਲਰਾਜ ਅਤੇ ਸੁਤੀਰਥਾ ਨੇ ਜਿੱਤੇ ਸੋਨ ਤਮਗੇ

Saturday, Dec 07, 2019 - 09:29 AM (IST)

ਭਾਰਤੀ ਟੇਬਲ ਟੈਨਿਸ ਖਿਡਾਰੀ ਅਮਲਰਾਜ ਅਤੇ ਸੁਤੀਰਥਾ ਨੇ ਜਿੱਤੇ ਸੋਨ ਤਮਗੇ

ਸਪੋਰਟਸ ਡੈਸਕ— ਐਂਥੋਨੀ ਅਮਲਰਾਜ ਨੇ ਸ਼ੁੱਕਰਵਾਰ ਨੂੰ ਦੱਖਣੀ ਏਸ਼ੀਆਈ ਖੇਡਾਂ 'ਚ ਹਮਵਤਨ ਹਰਮੀਤ ਦੇਸਾਈ ਨੂੰ ਹਰਾ ਕੇ ਪੁਰਸ਼ ਸਿੰਗਲ ਖ਼ਿਤਾਬ ਅਤੇ ਸੁਤੀਰਥਾ ਮੁਖਰਜੀ ਨੇ ਅਹਯਿਕਾ ਮੁਖਰਜੀ ਨੂੰ ਹਰਾ ਕੇ ਮਹਿਲਾ ਸਿੰਗਲ ਟਰਾਫੀ ਆਪਣੇ ਨਾਂ ਕੀਤੀ ਜਿਸ ਨਾਲ ਭਾਰਤ ਨੇ ਟੇਬਲ ਟੈਨਿਸ ਮੁਕਾਬਲੇ 'ਚ ਸੋਨ ਅਤੇ ਚਾਂਦੀ ਤਮਗੇ 'ਚ ਕਲੀਨ ਸਵੀਪ ਕੀਤਾ। 7 ਸੋਨ ਅਤੇ 5 ਚਾਂਦੀ ਦੇ ਤਮਗਿਆਂ ਸਮੇਤ ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੇ ਮੁਕਾਬਲੇ 'ਚ ਸਭ ਤੋਂ ਜ਼ਿਆਦਾ ਤਮਗੇ ਹਾਸਲ ਕੀਤੇ। ਅਮਲਰਾਜ ਨੇ ਹਰਮੀਤ ਨੂੰ 6-11, 9-11, 10-12, 11-7, 11-4, 11-9, 11-7 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਦੂਜੇ ਪਾਸੇ ਸੁਤੀਰਥਾ ਨੇ ਅਹਯਿਕਾ ਨੂੰ 8-11, 11-8, 6-21, 11-4, 13-11, 11-8 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ।  


author

Tarsem Singh

Content Editor

Related News