T20 ਵਰਲਡ ਕੱਪ ''ਚ ਸਭ ਨੂੰ ਪਛਾੜਾਂਗੇ : ਹਰਮਨਦੀਪ

10/11/2018 3:02:38 AM

ਪਟਿਆਲਾ (ਪ੍ਰਤਿਭਾ)- ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਦੀਪ ਕੌਰ ਇਨ੍ਹੀਂ ਦਿਨੀਂ ਪਟਿਆਲਾ ਵਿਚ ਪ੍ਰੈਕਟਿਸ ਕਰ ਰਹੀ ਹੈ। ਨਵੰਬਰ ਵਿਚ ਹੋਣ ਵਾਲੇ ਟੀ-ਟਵੰਟੀ ਮਹਿਲਾ ਵਰਲਡ ਕੱਪ ਦੀ ਤਿਆਰੀ ਲਈ ਜੰਮ ਕੇ ਪਸੀਨਾ ਵਹਾਅ ਰਹੀ ਹੈ। ਕ੍ਰਿਕਟ ਹੱਬ ਅਕੈਡਮੀ ਦੀ ਗਰਾਊਂਡ ਵਿਚ ਪ੍ਰੈਕਟਿਸ ਕਰ ਰਹੀ ਹਰਮਨ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੱਪ ਦੀ ਤਿਆਰੀ ਅਤੇ ਭਾਰਤੀ ਮਹਿਲਾ ਟੀਮ ਨੂੰ ਲੈ ਕੇ ਵਿਚਾਰ ਰੱਖੇ। ਉਨ੍ਹਾਂ ਨੂੰ ਕਿਹੜੀਆਂ ਟੀਮਾਂ ਤੋਂ ਸਖਤ ਕੰਪੀਟੀਸ਼ਨ ਮਿਲਣ ਵਾਲਾ ਹੈ, ਇਸ ਬਾਰੇ ਗੱਲਬਾਤ ਕੀਤੀ। 
੍ਰਪਟਿਆਲਾ ਨੂੰ ਪ੍ਰੈਕਟਿਸ ਲਈ ਕਿਉਂ ਚੁਣਿਆ? ਇਸ ਸਵਾਲ 'ਤੇ ਹਰਮਨ ਨੇ ਕਿਹਾ ਕਿਉਂਕਿ ਉਸ ਦੇ ਮੈਂਟਰ ਕੋਚ ਮੁਨੀਸ਼ ਬਾਲੀ ਇਥੇ ਹਨ। ਆਉਂਦੀ 15 ਅਕਤੂਬਰ ਤੋਂ ਟੀਮ ਦਾ ਕੈਂਪ ਵੀ ਸ਼ੁਰੂ ਹੋ ਰਿਹਾ ਹੈ। ੍ਰਨਵੰਬਰ ਵਿਚ ਹੋਣ ਵਾਲੇ ਵਰਲਡ ਕੱਪ 'ਚ ਟੱਫ ਕੰਪੀਟੀਸ਼ਨ ਕਿਹੜੀਆਂ ਟੀਮਾਂ ਦੇਣਗੀਆਂ? ਇਸ 'ਤੇ ਮਹਿਲਾ ਕ੍ਰਿਕਟ ਕਪਤਾਨ ਬੋਲੀ ਕਿ ਪਿਛਲੇ ਵਰਲਡ ਕੱਪ ਤੋਂ ਬਾਅਦ ਉਸ ਦੇ ਹੌਸਲੇ ਕਾਫੀ ਬੁਲੰਦ ਹਨ। ਟੀ-ਟਵੰਟੀ ਵਰਲਡ ਕੱਪ 'ਚ ਸਭ ਨੂੰ ਪਛਾੜਾਂਗੇ। ਸਾਰੇ ਪੂਰੀ ਮਿਹਨਤ ਕਰ ਕੇ ਆਉਣਗੇ ਪਰ ਆਸਟ੍ਰੇਲੀਆ, ਇੰਗਲੈਂਡ ਤੇ ਸਾਊਥ ਅਫਰੀਕਾ ਵੱਡੀਆਂ ਟੀਮਾਂ ਹਨ। ਇਨ੍ਹਾਂ ਨਾਲ ਮੈਚ ਕਾਫੀ ਰੋਮਾਂਚਕ ਹੋਣਗੇ।
ਮਹਿਲਾ ਟੀਮ ਵਿਚ ਕਿਹੜੇ ਖਿਡਾਰੀ ਜ਼ਿਆਦਾ ਮਜ਼ਬੂਤ ਹਨ? ਇਸ 'ਤੇ ਹਰਮਨ ਨੇ ਕਿਹਾ ਕਿ ਪਲੇਇੰਗ 11 ਤੋਂ ਇਲਾਵਾ ਐਕਸਟਰਾ ਖਿਡਾਰੀ ਵੀ ਕਾਫੀ ਦਮਦਾਰ ਹਨ। ਕੋਈ ਬੈਟਿੰਗ, ਗੇਂਦਾਬਾਜ਼ੀ ਅਤੇ ਕੋਈ ਆਲਰਾਊਂਡ ਹਨ। ਟੀਮ ਬਹੁਤ ਮਜ਼ਬੂਤ ਹੈ। ਉਮੀਦ ਹੈ ਕਿ ਵਰਲਡ ਕੱਪ ਜਿੱਤੇਗੀ।
ਭਾਰਤੀ ਮਰਦ ਟੀਮ ਦੇ ਖਿਡਾਰੀਆਂ ਤੋਂ ਕੀ ਟਿਪਸ ਲੈਂਦੇ ਹਨ? ਹਰਮਨ ਨੇ ਕਿਹਾ ਕਿ ਉਸ ਨੇ ਕ੍ਰਿਕਟ ਖੇਡਣੀ ਹੀ ਭਾਰਤੀ ਮਰਦ ਟੀਮ ਦੇ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ। ਉਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਹਮੇਸ਼ਾ ਹੀ ਮੋਟੀਵੇਟ ਹੁੰਦੀ ਹੈ। ਕ੍ਰਿਕਟ ਵਿਚ ਸ਼ਾਹੀ ਸ਼ਹਿਰ ਦੀਆਂ ਲੜਕੀਆਂ ਘੱਟ ਹਨ, ਇਸ 'ਤੇ ਕਪਤਾਨ ਬੋਲੀ ਕਿ ਸਿਰਫ ਕ੍ਰਿਕਟ ਵਿਚ ਹੀ ਨਹੀਂ, ਹਰ ਗੇਮ ਵਿਚ ਲੜਕੀਆਂ ਅੱਗੇ ਆਉਣੀਆਂ ਚਾਹੀਦੀਆਂ ਹਨ। ਉਸ ਨੇ ਮੈਸੇਜ ਦਿੱਤਾ ਕਿ ਲੜਕੀਆਂ ਵਿਚ ਬਹੁਤ ਟੈਲੰਟ ਹੈ। ਉਨ੍ਹਾਂ ਨੂੰ ਇਕ ਪਲੇਟਫਾਰਮ ਦੀ ਲੋੜ ਹੁੰਦੀ ਹੈ।
ਉਸ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਪਤਨੀਆਂ ਨੂੰ ਟੂਰ 'ਤੇ ਆਪਣੇ ਨਾਲ ਲਿਜਾਣ ਵਾਲੀ ਗੱਲ ਦਾ ਸਮਰਥਨ ਵੀ ਕੀਤਾ ਹੈ। ਪਰਿਵਾਰ ਉਨ੍ਹਾਂ ਦੀ ਨਜ਼ਰ ਵਿਚ ਓਨਾ ਹੀ ਜ਼ਰੂਰੀ ਹੈ, ਜਿੰਨੀ ਖੇਡ। ਸੋਸ਼ਲ ਸਾਈਟਾਂ 'ਤੇ ਤੁਹਾਡੀ ਡਰੈੱਸ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਹੈ। ਇਸ 'ਤੇ ਹਸਦੇ ਹੋਏ ਹਰਮਨ ਨੇ ਕਿਹਾ ਕਿ ਉਂਝ ਤਾਂ ਉਹ ਟੀ-ਸ਼ਰਟ ਡੈਨਿਮ ਵਿਚ ਹੀ ਕਨਫਰਟੇਬਲ ਹੁੰਦੀ ਹੈ। ਜੇਕਰ ਕੋਈ ਈਵੈਂਟ ਹੈ ਤਾਂ ਉਥੇ ਆਪਣੇ ਕਲਾਇੰਟ ਦੇ ਹਿਸਾਬ ਨਾਲ ਹੀ ਡਰੈੱਸ ਪਾਉਂਦੀ ਹਾਂ। ਲੋਕ ਕੀ ਕਹਿੰਦੇ ਹਨ, ਇਨ੍ਹਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ। ਖਿਡਾਰੀ ਫਾਲਤੂ ਆਲੋਚਨਾ ਬਾਰੇ ਨਹੀਂ ਸੋਚਦੇ।

 


Related News