T20 WC Final :ਇੰਗਲੈਂਡ ਨੇ ਪਾਕਿ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ 'ਤੇ ਕੀਤਾ ਕਬਜ਼ਾ

11/13/2022 5:14:58 PM

ਮੈਲਬੌਰਨ (ਭਾਸ਼ਾ) - ਆਲਰਾਊਂਡਰ ਬੇਨ ਸਟੋਕਸ (ਅਜੇਤੂ 52) ਦੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਐਤਵਾਰ ਨੂੰ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਲਿਆ। ਖ਼ਿਤਾਬੀ ਮੈਚ ਵਿੱਚ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੇ ਸੈਮ ਕਰਨ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਨੂੰ 137 ਦੌੜਾਂ ’ਤੇ ਰੋਕ ਦਿੱਤਾ। ਟੀ-20 ਚੈਂਪੀਅਨ ਬਣਨ ਲਈ ਜੋਸ ਬਟਲਰ ਦੀ ਟੀਮ ਦੇ ਸਾਹਮਣੇ 138 ਦੌੜਾਂ ਦਾ ਟੀਚਾ  ਸੀ, ਜਿਸ ਨੂੰ ਉਨ੍ਹਾਂ ਨੇ ਇਕ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ।

ਵਨਡੇ ਵਿਸ਼ਵ ਕੱਪ 2019 ਦੇ ਫਾਈਨਲ 'ਚ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਸਟੋਕਸ ਨੇ 49 ਗੇਂਦਾਂ 'ਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਬਣਾ ਕੇ ਇੰਗਲੈਂਡ ਨੂੰ ਯਾਦਗਾਰ ਜਿੱਤ ਦਿਵਾਈ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ 45 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਦੋਂ ਤੱਕ ਮੈਚ ਪਾਕਿਸਤਾਨ ਦੀ ਪਕੜ ਵਿਚ ਸੀ। ਹੈਡਿੰਗਲੇ ਅਤੇ ਲਾਰਡਜ਼ ਸੁਰਮਾ ਸਟੋਕਸ ਨੇ ਇਕ ਵਾਰ ਫਿਰ ਆਪਣੀ ਟੀਮ ਨੂੰ ਸੰਕਟ ਵਿਚੋਂ ਕੱਢਦੇ ਹੋਏ ਹੈਰੀ ਬਰੂਕ (20) ਦੇ ਨਾਲ 39 ਦੌੜਾਂ ਦੀ ਸਾਂਝੇਦਾਰੀ ਕੀਤੀ,ਜਦਕਿ ਮੋਈਨ ਅਲੀ (19) ਨਾਲ 48 ਦੌੜਾਂ ਦੀ ਸਾਂਝੇਦਾਰੀ ਕੀਤੀ।

ਬਰੂਕ ਅਤੇ ਮੋਇਨ ਦੇ ਆਊਟ ਹੋਣ ਤੋਂ ਬਾਅਦ ਵੀ ਸਟੋਕਸ ਵਿਕਟ 'ਤੇ ਬਣੇ ਰਹੇ ਅਤੇ 19ਵੇਂ ਓਵਰ 'ਚ ਮੁਹੰਮਦ ਵਸੀਮ ਜੂਨੀਅਰ ਦੀ ਗੇਂਦ ਉੱਥੇ ਜੇਤੂ ਰਨ ਬਣਾ ਕੇ ਇੰਗਲੈਂਡ ਨੂੰ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਾਇਆ। ਇੰਗਲੈਂਡ ਨੇ ਆਪਣਾ ਪਹਿਲਾ ਟੀ-20 ਵਿਸ਼ਵ ਕੱਪ 2010 ਵਿੱਚ ਆਸਟਰੇਲੀਆ ਨੂੰ ਹਰਾ ਕੇ ਜਿੱਤਿਆ ਸੀ। ਬਟਲਰ, ਪੌਲ ਕਾਲਿੰਗਵੁੱਡ ਤੋਂ ਬਾਅਦ ਇੰਗਲੈਂਡ ਲਈ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਦੂਜੇ ਕਪਤਾਨ ਬਣ ਗਏ ਹਨ। ਦੂਜੇ ਪਾਸੇ ਪਾਕਿਸਤਾਨ ਆਪਣਾ ਤੀਜਾ ਫਾਈਨਲ ਖੇਡਦੇ ਹੋਏ ਦੂਜਾ ਟੀ-20 ਵਿਸ਼ਵ ਕੱਪ ਦੇ ਖਿਤਾਬ ਤਲਾਸ਼ ਰਹੀ ਸੀ, ਪਰ ਬਾਬਰ ਆਜ਼ਮ ਦੀ ਟੀਮ ਹੈਰਿਸ ਰਾਊਫ (23/2) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਜਿੱਤ ਦੀ ਦਹਿਲੀਜ਼ ਨੂੰ ਪਾਰ ਨਹੀਂ ਕਰ ਸਕੀ।

ਟੀਮਾਂ ਇਸ ਤਰ੍ਹਾਂ ਹਨ-

ਪਾਕਿਸਤਾਨ ਇਲੈਵਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕੇਟਕੀਪਰ), ਮੁਹੰਮਦ ਹੈਰਿਸ, ਸ਼ਾਨ ਮਸੂਦ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਹੈਰਿਸ ਰੌਫ, ਸ਼ਾਹੀਨ ਅਫਰੀਦੀ।

ਇੰਗਲੈਂਡ ਇਲੈਵਨ: ਜੋਸ ਬਟਲਰ (ਵਿਕੇਟਕੀਪਰ/ਕਪਤਾਨ), ਐਲੇਕਸ ਹੇਲਸ, ਫਿਲਿਪ ਸਾਲਟ, ਬੇਨ ਸਟੋਕਸ, ਹੈਰੀ ਬਰੁਕ, ਲਿਆਮ ਲਿਵਿੰਗਸਟਨ, ਮੋਇਨ ਅਲੀ, ਸੈਮ ਕੈਰਨ, ਕ੍ਰਿਸ ਵੋਕਸ, ਕ੍ਰਿਸ ਜੌਰਡਨ, ਆਦਿਲ ਰਸ਼ੀਦ।

 


cherry

Content Editor

Related News