T20 World Cup ਦਾ ਸ਼ੈਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ

Tuesday, Nov 25, 2025 - 08:58 PM (IST)

T20 World Cup ਦਾ ਸ਼ੈਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ

ਸਪੋਰਟਸ ਡੈਸਕ- ਅਗਲੇ ਸਾਲ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪੂਰੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ। ਪਹਿਲਾ ਮੈਚ 7 ਫਰਵਰੀ 2026 ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ 8 ਮਾਰਚ ਨੂੰ ਹੋਵੇਗਾ। ਇਸ ਟੂਰਨਾਮੈਂਟ 'ਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਡਿਫੈਂਡਿੰਗ ਚੈਂਪੀਅਨ ਦੇ ਰੂਪ 'ਚ ਉਤਰੇਗਾ। ਇਸ ਵਿਸ਼ਵ ਕੱਪ ਲਈ ਭਾਰਤ ਅਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ 'ਚ ਰੱਖਿਆ ਗਿਆ ਹੈ। ਦੋਵਾਂ ਵਿਚਾਲੇ 15 ਫਰਵਰੀ ਨੂੰ ਮੁਕਾਬਲਾ ਹੋਵੇਗਾ। ਵਿਸ਼ਵ ਕੱਪ 'ਚ ਖੇਡਣ ਵਾਲੀਆਂ ਸਾਰੀਆਂ 20 ਟੀਮਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ  ਹੈ। ਹਰ ਗਰੁੱਪ 'ਚ 5-5 ਟੀਮਾਂ ਹਨ। 

ਜਾਣੋਂ ਭਾਰਤ ਦੇ ਮੁਕਾਬਲੇ ਕਦੋਂ-ਕਦੋਂ ਹਨ 

ਇਸ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ 7 ਫਰਵਰੀ ਨੂੰ ਭਾਰਤ ਅਤੇ ਆਮਰੀਕਾ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦਾ ਦੂਜਾ ਮੈਚ 12 ਫਰਵਰੀ ਨੂੰ ਨਾਮੀਬੀਆ ਖਿਲਾਫ ਹੋਵੇਗਾ। ਤੀਜਾ ਮੈਚ 15 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਗਰੁੱਪ ਸਟੇਜ ਦਾ ਆਖਰੀ ਮੈਚ ਟੀਮ ਇੰਡੀਆ 18 ਫਰਵਰੀ ਨੂੰ ਨੀਦਰਲੈਂਡ ਖਿਲਾਫ ਖੇਡੇਗੀ। 

ਜਾਣੋਂ ਕਿਹੜੇ ਗਰੁੱਪ 'ਚ ਕਿਹੜੀ ਟੀਮ

ਗਰੁੱਪ ਏ- ਭਾਰਤ, ਪਾਕਿਸਤਾਨ, ਨਾਮੀਬੀਆ, ਨੀਦਰਲੈਂਡ, ਸੰਯੁਕਤ ਰਾਜ ਅਮਰੀਕਾ
ਗਰੁੱਪ ਬੀ- ਆਸਟ੍ਰੇਲੀਆ, ਸ਼੍ਰੀਲੰਕਾ, ਜ਼ਿੰਬਾਬਵੇ, ਆਇਰਲੈਂਡ, ਓਮਾਨ
ਗਰੁੱਪ ਸੀ- ਇੰਗਲੈਂਡ ਵੈਸਟ ਇੰਡੀਜ਼, ਬੰਗਲਾਦੇਸ਼, ਇਟਲੀ, ਨੇਪਾਲ
ਗਰੁੱਪ ਡੀ- ਨਿਊਜ਼ੀਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਯੂ.ਏ.ਈ., ਕੈਨੇਡਾ

8 ਵੈਨਿਊ 'ਚ ਹੋਵੇਗਾ ਵਿਸ਼ਵ ਕੱਪ

ਜੈ ਸ਼ਾਹ ਨੇ ਐਲਾਨ ਕੀਤਾ ਹੈ ਕਿ ਇਹ ਪੂਰਾ ਟੂਰਨਾਮੈਂਟ 8 ਵੈਨਿਊ 'ਚ ਖੇਡਿਆ ਜਾਵੇਗਾ। ਇਸ ਵਿਚ 5 ਭਾਰਤ ਦੇ ਹੋਣਗੇ, ਜਦੋਂਕਿ 3 ਵੈਨਿਊ ਸ਼੍ਰੀਲੰਕਾ ਦੇ ਹੋਣਗੇ ਜਿੱਥੇ ਵਿਸ਼ਵ ਕੱਪ ਦੇ ਮੈਚ ਹੋਣਗੇ। 

ਭਾਰਤ

ਅਰੁਣ ਜੇਤਲੀ ਸਟੇਡੀਅਮ, ਦਿੱਲੀ
ਈਡਨ ਗਾਰਡਨਜ਼, ਕੋਲਕਾਤਾ
ਐੱਮ.ਏ. ਚਿੰਦਾਬਰਮ ਸਟੇਡੀਅਮ, ਚੇਨਈ
ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਵਾਨਖੇੜੇ ਸਟੇਡੀਅਮ, ਮੁੰਬਈ

ਸ਼੍ਰੀਲੰਕਾ

ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੈਂਡੀ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ
ਸਿਨਾਲੇਸ ਸਪੋਰਟਸ ਕਲੱਬ, ਕੋਲੰਬੋ

ਇੱਥੇ ਦੇਖੋ ਆਈਸੀਸੀ ਟੀ-20 ਵਿਸ਼ਵ ਕੱਪ ਦਾ ਪੂਰਾ ਸ਼ੈਡਿਊਲ

ਇਹ ਟੂਰਨਾਮੈਂਟ 7 ਫਰਵਰੀ ਨੂੰ ਭਾਰਤ-ਅਮਰੀਕਾ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਦਿਨ ਤਿੰਨ ਮੁਕਾਬਲੇ ਹੋਣਗੇ। ਉਥੇ ਹੀ ਸੈਮੀਫਾਈਨਲ ਮੈਚ 4 ਅਤੇ 5 ਮਾਰਚ ਨੂੰ ਖੇਡਿਆ ਜਾਵੇਗਾ। ਜਦੋਂਕਿ, ਫਾਈਨਲ 8 ਮਾਰਚ ਨੂੰ ਹੋਵੇਗਾ। 


author

Rakesh

Content Editor

Related News