"ਜਦੋਂ ਤੋਂ ਮਾਹੀਕਾ ਆਈ, ਕਿਸਮਤ ਬਦਲ ਗਈ", ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਪਾਂਡਿਆ ਨੇ ਕੀਤਾ ਵੱਡਾ ਖੁਲਾਸਾ

Monday, Mar 09, 2026 - 02:09 AM (IST)

"ਜਦੋਂ ਤੋਂ ਮਾਹੀਕਾ ਆਈ, ਕਿਸਮਤ ਬਦਲ ਗਈ", ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਪਾਂਡਿਆ ਨੇ ਕੀਤਾ ਵੱਡਾ ਖੁਲਾਸਾ

ਅਹਿਮਦਾਬਾਦ : ਭਾਰਤੀ ਟੀਮ ਵੱਲੋਂ ਲਗਾਤਾਰ ਦੂਜੀ ਵਾਰ ਅਤੇ ਕੁੱਲ ਤੀਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਜਿੱਥੇ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇੱਕ ਬਹੁਤ ਵੱਡਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਰਦਿਕ ਨੇ ਆਪਣੀ ਪ੍ਰੇਮਿਕਾ ਮਾਹੀਕਾ ਸ਼ਰਮਾ ਨੂੰ ਜਨਤਕ ਤੌਰ 'ਤੇ ਆਪਣੀ ਪਤਨੀ ਦੱਸਿਆ ਹੈ।

PunjabKesari

"ਜਦੋਂ ਤੋਂ ਮਾਹੀਕਾ ਆਈ, ਕਿਸਮਤ ਬਦਲ ਗਈ" 
ਮੈਦਾਨ 'ਤੇ ਜਤਿਨ ਸਪਰੂ ਨਾਲ ਗੱਲਬਾਤ ਕਰਦਿਆਂ ਹਾਰਦਿਕ ਪਾਂਡਿਆ ਨੇ ਕਿਹਾ ਕਿ ਜਦੋਂ ਤੋਂ ਮਾਹੀਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈ ਹੈ, ਉਦੋਂ ਤੋਂ ਸਭ ਕੁਝ ਬਹੁਤ ਵਧੀਆ ਹੋ ਰਿਹਾ ਹੈ ਅਤੇ ਉਹ ਲਗਾਤਾਰ ਜਿੱਤਾਂ ਦਰਜ ਕਰ ਰਹੇ ਹਨ। ਮਾਹੀਕਾ ਦੀ ਤਾਰੀਫ਼ ਕਰਦੇ ਹੋਏ ਹਾਰਦਿਕ ਨੇ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ, "ਇਹੀ ਸਾਡੀ ਮਿਸੀਜ਼ (Mrs.) ਹਨ"। ਜ਼ਿਕਰਯੋਗ ਹੈ ਕਿ ਕ੍ਰਿਕਟ ਦੇ ਮੈਦਾਨ 'ਤੇ ਇਸ ਤਰ੍ਹਾਂ ਖੁੱਲ੍ਹ ਕੇ ਆਪਣਾ ਰਿਸ਼ਤਾ ਕਬੂਲਣਾ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ।

PunjabKesari

ਮੈਦਾਨ 'ਤੇ ਦਿਖਿਆ ਰੋਮਾਂਟਿਕ ਅੰਦਾਜ਼ 
ਇਸ ਖੁਲਾਸੇ ਤੋਂ ਬਾਅਦ ਜਦੋਂ ਮਾਹੀਕਾ ਸ਼ਰਮਾ ਮੈਦਾਨ 'ਤੇ ਆਈ ਤਾਂ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਗਾਇਆ। ਇਸ ਖੁਸ਼ੀ ਦੇ ਮੌਕੇ 'ਤੇ ਮਾਹੀਕਾ ਨੇ ਹਾਰਦਿਕ ਦੇ ਗਲ੍ਹ 'ਤੇ ਕਿੱਸ (KISS) ਵੀ ਕੀਤੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਵਿਸ਼ਵ ਕੱਪ 'ਚ ਹਾਰਦਿਕ ਦਾ ਸ਼ਾਨਦਾਰ ਪ੍ਰਦਰਸ਼ਨ 
ਹਾਰਦਿਕ ਪਾਂਡਿਆ ਨੇ ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ 9 ਮੈਚਾਂ ਵਿੱਚ 217 ਰਨ ਬਣਾਉਣ ਦੇ ਨਾਲ-ਨਾਲ 9 ਵਿਕਟਾਂ ਵੀ ਆਪਣੇ ਨਾਮ ਕੀਤੀਆਂ। ਹਾਰਦਿਕ ਨੇ ਆਪਣੇ ਭਵਿੱਖ ਦੇ ਟੀਚਿਆਂ ਬਾਰੇ ਦੱਸਦਿਆਂ ਕਿਹਾ ਕਿ ਉਹ ਅਗਲੇ 10 ਸਾਲ ਹੋਰ ਕ੍ਰਿਕਟ ਖੇਡਣਾ ਚਾਹੁੰਦੇ ਹਨ ਅਤੇ ਭਾਰਤ ਲਈ 5-6 ਹੋਰ ਟਰਾਫੀਆਂ ਜਿੱਤਣ ਦਾ ਇਰਾਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ 2024 ਦੀ ਜਿੱਤ ਤੋਂ ਬਾਅਦ ਹੀ ਉਨ੍ਹਾਂ ਨੇ ਖੁਦ ਨਾਲ ਵਾਅਦਾ ਕੀਤਾ ਸੀ ਕਿ ਉਹ ਜਿੰਨੇ ਵੀ ਟੂਰਨਾਮੈਂਟ ਖੇਡਣਗੇ, ਉਨ੍ਹਾਂ ਦੀ ਟਰਾਫੀ ਜਿੱਤਣ ਲਈ ਜੀ-ਤੋੜ ਮਿਹਨਤ ਕਰਨਗੇ।

PunjabKesari


author

Inder Prajapati

Content Editor

Related News