15 ਖਿਡਾਰੀਆਂ ਦੀ ਖੁੱਲ੍ਹੀ ਕਿਸਮਤ, ਟੀ-20 ਵਿਸ਼ਵ ਕੱਪ ਲਈ ਆਇਰਲੈਂਡ ਖ਼ਿਲਾਫ਼ ਨਵੀਂ ਟੀਮ ਇੰਡੀਆ ਦਾ ਐਲਾਨ

06/03/2024 1:22:53 PM

ਜਲੰਧਰ : ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਲਗਾਤਾਰ ਅਭਿਆਸ ਮੈਚਾਂ 'ਚ ਜੁੱਟੀ ਹੋਈ ਹੈ। ਟੀ-20 ਵਿਸ਼ਵ ਕੱਪ ਨੂੰ ਲੈ ਕਈ ਖਿਡਾਰੀ ਅਮਰੀਕਾ 'ਚ ਜ਼ਬਰਦਸਤ ਤਿਆਰੀਆਂ 'ਚ ਜੁੱਟੇ ਹੋਏ ਹਨ। ਭਾਰਤੀ ਟੀਮ ਨੇ 1 ਜੂਨ ਨੂੰ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ ਵੀ ਖੇਡਿਆ ਪਰ ਇਸ ਅਭਿਆਸ ਮੈਚ ਦੌਰਾਨ ਭਾਰਤੀ ਕੈਂਪ ਅਧੂਰਾ ਰਿਹਾ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਮੈਚਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੈ।

ਭਾਰਤੀ ਟੀਮ ਇਕੱਠੀ ਹੋਈ
ਇਸ ਖਬਰ ਨੂੰ ਸੁਣਨ ਤੋਂ ਬਾਅਦ ਸਾਰੇ ਸਮਰਥਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ ਅਤੇ ਸਮਰਥਕਾਂ ਦਾ ਮੰਨਣਾ ਹੈ ਕਿ ਹੁਣ ਭਾਰਤੀ ਟੀਮ ਇਸ ਟੀ-20 ਵਿਸ਼ਵ ਕੱਪ ਨੂੰ ਜਿੱਤ ਸਕਦੀ ਹੈ। BCCI ਦੇ ਪ੍ਰਬੰਧਕਾਂ ਨੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਬਹੁਤ ਪਹਿਲਾਂ ਕਰ ਦਿੱਤਾ ਸੀ ਪਰ IPL 2024 ਕਾਰਨ ਟੀਮ ਦੇ ਖਿਡਾਰੀ ਕਈ ਕਿਸ਼ਤਾਂ 'ਚ ਅਮਰੀਕਾ ਪਹੁੰਚ ਗਏ ਹਨ। ਰੋਹਿਤ ਸ਼ਰਮਾ ਨਾਲ ਜ਼ਿਆਦਾਤਰ ਖਿਡਾਰੀ ਅਮਰੀਕਾ ਪਹੁੰਚੇ ਸਨ, ਜਦਕਿ ਬਾਅਦ 'ਚ ਵਿਰਾਟ ਕੋਹਲੀ, ਰਿੰਕੂ ਸਿੰਘ, ਸੰਜੂ ਸੈਮਸਨ ਵਰਗੇ ਖਿਡਾਰੀ ਦੇਰ ਨਾਲ ਟੀਮ 'ਚ ਸ਼ਾਮਲ ਹੋਏ। ਇਸ ਕਾਰਨ ਇਨ੍ਹਾਂ 'ਚੋਂ ਕਈ ਖਿਡਾਰੀਆਂ ਨੇ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਅਭਿਆਸ ਮੈਚ 'ਚ ਵੀ ਹਿੱਸਾ ਨਹੀਂ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਚੋਟੀ ਪੱਧਰ ਦੀ ਕ੍ਰਿਕਟ ’ਚ ਕੀਤੀ ਸ਼ਾਨਦਾਰ ਸ਼ੁਰੂਆਤ

ਟੀ-20 ਵਿਸ਼ਵ ਕੱਪ ਲਈ ਸਾਰੇ ਖਿਡਾਰੀ ਇਕੱਠੇ ਅਭਿਆਸ ਕਰ ਰਹੇ 
ਇਨ੍ਹਾਂ ਖਿਡਾਰੀਆਂ ਦੇ ਆਉਣ ਨਾਲ ਭਾਰਤੀ ਕ੍ਰਿਕਟ ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਖਿਡਾਰੀ ਹੁਣ ਆਪਣੇ ਆਉਣ ਵਾਲੇ ਮੈਚ ਲਈ ਅਭਿਆਸ ਕਰਦੇ ਨਜ਼ਰ ਆ ਰਹੇ ਹਨ। BCCI ਅਤੇ ICC ਨੇ ਵੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਭਾਰਤੀ ਟੀਮ ਦੇ ਖਿਡਾਰੀਆਂ ਦੇ ਅਭਿਆਸ ਸੈਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੁਟੇਜ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਟੀਮ ਇੰਡੀਆ ਦੇ ਖਿਡਾਰੀ ਆਪਣੀ ਤਿਆਰੀ 'ਚ ਕੋਈ ਕਸਰ ਬਾਕੀ ਛੱਡਣ ਦੇ ਮੂਡ 'ਚ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ - T-20 WC : ਨਾਮੀਬੀਆ ਨੇ ਓਮਾਨ ਨੂੰ ਸੁਪਰ ਓਵਰ 'ਚ ਹਰਾਇਆ

ਆਇਰਲੈਂਡ ਖ਼ਿਲਾਫ਼ ਖੇਡੇਗੀ ਟੀਮ ਇੰਡੀਆ 
ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦਾ ਪਹਿਲਾ ਮੈਚ ਨਿਊਯਾਰਕ 'ਚ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਖੇਡਣਾ ਹੈ ਕਿਉਂਕਿ ਇਸ ਨੂੰ ਜਿੱਤ ਕੇ ਟੀਮ ਇੰਡੀਆ ਅੰਕ ਸੂਚੀ 'ਚ ਆਪਣੀ ਪਕੜ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਬਾਅਦ ਭਾਰਤੀ ਟੀਮ 9 ਜੂਨ ਨੂੰ ਇਸੇ ਮੈਦਾਨ 'ਤੇ ਪਾਕਿਸਤਾਨ ਖ਼ਿਲਾਫ਼ ਮੈਚ ਖੇਡਦੀ ਨਜ਼ਰ ਆਵੇਗੀ। ਟੀ-20 ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੇ ਹੋਰ ਦੋ ਮੈਚ ਭਾਰਤ ਅਤੇ ਕੈਨੇਡਾ ਖ਼ਿਲਾਫ਼ ਹਨ, ਜੋ ਕ੍ਰਮਵਾਰ 12 ਅਤੇ 15 ਜੂਨ ਨੂੰ ਨਿਊਯਾਰਕ ਦੇ ਉਸੇ ਮੈਦਾਨ 'ਤੇ ਖੇਡੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News