T20 World Cup: ਸ਼੍ਰੀਲੰਕਾ ਨੂੰ ਅੱਜ ਹਰ ਹਾਲ 'ਚ ਚਾਹੀਦੀ ਹੈ ਜਿੱਤ, UAE ਨਾਲ ਹੋਵੇਗਾ ਮੁਕਾਬਲਾ
Tuesday, Oct 18, 2022 - 11:59 AM (IST)
ਨਵੀਂ ਦਿੱਲੀ- ਟੀ-20 ਵਰਲਡ ਕੱਪ ਦਾ ਅੱਜ ਤੀਜਾ ਦਿਨ ਹੈ। ਮੰਗਲਵਾਰ (18 ਅਕਤੂਬਰ) ਨੂੰ ਪਹਿਲੇ ਦੌਰ ਦੇ ਦੋ ਮੈਚ ਖੇਡੇ ਜਾਣਗੇ। ਗਰੁੱਪ ਏ ਵਿੱਚ ਦਿਨ ਦਾ ਪਹਿਲਾ ਮੈਚ ਨੀਦਰਲੈਂਡ ਅਤੇ ਨਾਮੀਬੀਆ ਵਿਚਾਲੇ ਖੇਡਿਆ ਜਾਵੇਗਾ। ਉਧਰ ਦੂਜਾ ਮੈਚ ਏਸ਼ੀਆਈ ਚੈਂਪੀਅਨ ਸ਼੍ਰੀਲੰਕਾ ਅਤੇ ਯੂ.ਏ.ਈ. ਵਿਚਾਲੇ ਖੇਡਿਆ ਜਾਵੇਗਾ। ਨੀਦਰਲੈਂਡ ਅਤੇ ਨਾਮੀਬੀਆ ਦੀ ਟੀਮ ਨੇ ਆਪਣੇ ਪਹਿਲੇ ਮੈਚ ਜਿੱਤ ਲਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਅਤੇ ਯੂ.ਏ.ਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਲਈ ਇਹ ਮੈਚ ਕਰੋ ਜਾਂ ਮਰੋ ਵਾਲਾ ਹੋਵੇਗਾ। ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਜਾਵੇਗੀ।
ਸ਼੍ਰੀਲੰਕਾ ਬਨਾਮ ਯੂ.ਏ.ਈ
ਸ਼੍ਰੀਲੰਕਾ ਅਤੇ ਯੂ.ਏ.ਈ ਨੂੰ ਟੂਰਨਾਮੈਂਟ 'ਚ ਬਣੇ ਰਹਿਣ ਲਈ ਕਿਸੇ ਵੀ ਕੀਮਤ 'ਤੇ ਇਹ ਮੈਚ ਜਿੱਤਣਾ ਹੋਵੇਗਾ। ਹਾਰਨ ਨਾਲ ਦੋਵਾਂ ਟੀਮਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਇਸ ਮੈਚ ਵਿੱਚ ਸ਼੍ਰੀਲੰਕਾ ਦਾ ਪੱਲਾ ਭਾਰੀ ਮੰਨਿਆ ਜਾ ਰਿਹਾ ਹੈ। ਉਸ ਦੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਬੱਲੇਬਾਜ਼ਾਂ ਨੇ ਟੀਮ ਨੂੰ ਡੋਬ ਦਿੱਤਾ ਸੀ। ਯੂ.ਏ.ਈ ਦਾ ਵੀ ਇਹੀ ਹਾਲ ਸੀ। ਦੋਵਾਂ ਟੀਮਾਂ ਨੂੰ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇਣਾ ਹੋਵੇਗਾ।
ਹੈੱਡ ਟੂ ਹੈਡ: ਸ਼੍ਰੀਲੰਕਾ ਅਤੇ ਯੂ.ਏ.ਈ ਵਿਚਾਲੇ ਹੁਣ ਤੱਕ ਸਿਰਫ ਇਕ ਮੈਚ ਖੇਡਿਆ ਗਿਆ ਹੈ। 2016 ਵਿਚ ਉਸ ਮੈਚ ਵਿੱਚ ਲੰਕਾ ਟੀਮ ਨੇ ਯੂ.ਏ.ਈ ਨੂੰ 14 ਦੌੜਾਂ ਨਾਲ ਹਰਾਇਆ ਸੀ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਯੂ.ਏ.ਈ: ਚਿਰਾਗ ਸੂਰੀ, ਮੁਹੰਮਦ ਵਸੀਮ, ਕਾਸ਼ਿਫ਼ ਦਾਊਦ, ਵ੍ਰਿਤੀ ਅਰਵਿੰਦ (ਵਿਕਟਕੀਪਰ), ਜਵਰ ਫਰੀਦ, ਬਾਸਿਲ ਹਮੀਦ, ਚੁੰਦੰਗਾਪੋਇਲ ਰਿਜ਼ਵਾਨ (ਕਪਤਾਨ), ਅਯਾਨ ਅਫਜ਼ਲ ਖਾਨ, ਕਾਰਤਿਕ ਮਯੱਪਨ, ਜੁਨੈਦ ਸਿੱਦੀਕੀ, ਜ਼ਹੂਰ ਖਾਨ, ਅਹਿਮਦ ਰਜ਼ਾ, ਆਰੀਅਨ ਲਕਰਾ, ਅਲੀਸ਼ਾਨ ਸ਼ਰਾਫੂ , ਸਾਬਿਰ ਅਲੀ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜਯਾ ਡੀ ਸਿਲਵਾ, ਦਾਨੁਸ਼ਕਾ ਗੁਣਾਤਿਲਕਾ, ਭਾਨੁਕਾ ਰਾਜਪਕਸੇ, ਦਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਲਾਹਿਰੂ ਕੁਮਾਰਾ, ਪ੍ਰਮੋਦ ਮਦੁਸ਼ਨ, ਮਹਿਸ਼ ਤੀਕਸ਼ਣਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਕੰਸ਼ਾ, ਚਾਰਿਥ ਚਮੀਰਾ, ਜੇਫਰੀ ਵਾਂਡਰਸੇ।
ਆਓ ਜਾਣਦੇ ਹਾਂ ਪ੍ਰਸਾਰਣ ਅਤੇ ਆਨਲਾਈਨ ਟੈਲੀਕਾਸਟ ਨਾਲ ਜੁੜੀ ਜਾਣਕਾਰੀ
ਕਿੰਨੇ ਵਜੇ ਸ਼ੁਰੂ ਹੋਣਗੇ ਦੋਵੇਂ ਮੈਚ?
ਦੁਪਹਿਰ 1:30 ਵਜੇ ਤੋਂ ਸ਼੍ਰੀਲੰਕਾ ਅਤੇ ਯੂ.ਏ.ਈ ਵਿਚਾਲੇ ਮੈਚ ਹੋਵੇਗਾ।
ਕਿੱਥੇ ਖੇਡਿਆ ਜਾਵੇਗਾ ਮੈਚ?
ਮੈਚ ਜੀਲੋਂਗ ਵਿੱਚ ਖੇਡਿਆ ਜਾਵੇਗਾ।
ਟੀ.ਵੀ. 'ਤੇ ਕਿਥੇ ਦੇਖ ਸਕਦੇ ਹੋ ਮੁਕਾਬਲੇ?
ਮੈਚ ਭਾਰਤ 'ਚ ਸਟਾਰ ਸਪੋਰਟਸ ਨੈੱਟਵਰਕ 'ਤੇ ਦੇਖੇ ਜਾ ਸਕਦੇ ਹਨ।
ਕਿਸ ਪਲੇਟਫਾਰਮ 'ਤੇ ਲਾਈਵ ਸਟ੍ਰੀਮਿੰਗ ਆਨਲਾਈਨ ਕੀਤੀ ਜਾਵੇਗੀ?
ਮੈਚ ਡਿਜ਼ਨੀ+ ਹੌਟਸਟਾਰ 'ਤੇ ਆਨਲਾਈਨ ਦੇਖੇ ਜਾ ਸਕਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।