T20 WC : ਭਾਰਤ ਵਿਰੁੱਧ ਮੈਚ ਤੋਂ ਬਾਹਰ ਹੋ ਸਕਦੈ ਨਿਊਜ਼ੀਲੈਂਡ ਦਾ ਇਹ ਧਮਾਕੇਦਾਰ ਬੱਲੇਬਾਜ਼

Thursday, Oct 28, 2021 - 02:10 AM (IST)

T20 WC : ਭਾਰਤ ਵਿਰੁੱਧ ਮੈਚ ਤੋਂ ਬਾਹਰ ਹੋ ਸਕਦੈ ਨਿਊਜ਼ੀਲੈਂਡ ਦਾ ਇਹ ਧਮਾਕੇਦਾਰ ਬੱਲੇਬਾਜ਼

ਸ਼ਾਰਜਾਹ- ਨਿਊਜ਼ੀਲੈਂਡ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦਾ ਆਪਣਾ ਦੂਜਾ ਮੈਚ 31 ਅਕਤੂਬਰ ਨੂੰ ਭਾਰਤ ਦੇ ਵਿਰੁੱਧ ਖੇਡੇਗੀ। ਵਿਰਾਟ ਕੋਹਲੀ ਦੀ ਟੀਮ ਵਿਰੁੱਧ ਇਸ ਵੱਡੇ ਮੁਕਾਬਲੇ ਵਿਚ ਕੀ ਵੀ ਟੀਮ ਨੂੰ ਆਪਣੇ ਸਟਾਰ ਓਪਨਿੰਗ ਬੱਲੇਬਾਜ਼ ਮਾਰਟਿਨ ਗੁਪਟਿਲ ਦੇ ਬਿਨਾਂ ਮੈਦਾਨ 'ਤੇ ਉਤਰਨਾ ਪੈ ਸਕਦਾ ਹੈ। ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਵਿਚ ਗੁਪਟਿਲ ਦੇ ਪੈਰ ਦੇ ਅੰਗੂਠੇ ਵਿਚ ਸੱਟ ਲੱਗ ਗਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਦੇ ਹਾਰਿਸ ਰਾਊਫ ਦੀ ਗੇਂਦ ਪੈਰ ਦੇ ਅੰਗੂਠੇ 'ਤੇ ਲੱਗੀ ਸੀ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਮੈਚ ਦੇ ਆਖਰ ਵਿਚ ਗੁਪਟਿਲ ਨਿਰਾਸ਼ ਦਿਖ ਰਹੇ ਸਨ । ਸਟੀਡ ਨੇ ਗੁਪਟਿਲ ਦੀ ਸੱਟ 'ਤੇ ਕਿਹਾ ਕਿ ਅਸੀਂ ਦੇਖਾਂਗੇ ਕਿ ਉਹ ਪੂਰੀ ਰਾਤ ਕਿਸ ਤਰ੍ਹਾਂ ਰਹਿੰਦੇ ਹਨ। ਉਹ ਖੇਡ ਦੇ ਅੰਤ ਵਿਚ ਥੋੜਾ ਨਿਰਾਸ਼ ਲੱਗ ਰਹੇ ਸਨ ਤੇ ਇਹ ਦੇਖਣ 'ਚ 24 ਤੋਂ 48 ਘੰਟੇ ਲੱਗ ਸਕਦੇ ਹਨ ਕਿ ਉਹ ਕਿਸ ਤਰ੍ਹਾਂ ਹਨ।

ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ


ਮਾਰਟਿਨ ਗੁਪਟਿਲ ਟੀ-20 ਸਵਰੂਪ ਵਿਚ ਨਿਊਜ਼ੀਲੈਂਡ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ ਤੇ ਉਨ੍ਹਾਂ ਨੇ 32.13 ਦੀ ਔਸਤ ਨਾਲ 136.34 ਦੇ ਸ਼ਾਨਦਾਰ ਸਟ੍ਰਾਈਕ ਨਾਲ 2956 ਦੌੜਾਂ ਬਣਾਈਆਂ ਹਨ। ਖੱਬੇ ਹੱਥ ਦੇ ਬੱਲੇਬਾਜ਼ ਨੇ ਖੇਡ ਦੇ ਇਸ ਸਵਰੂਪ ਵਿਚ 2 ਸੈਂਕੜੇ ਤੇ 17 ਅਰਧ ਸੈਂਕੜੇ ਲਗਾਏ ਹਨ। ਟੀ-20 ਵਿਸ਼ਵ ਕੱਪ 2021 ਵਿਚ ਨਿਊਜ਼ੀਲੈਂਡ ਨੂੰ ਆਪਣੀ ਮੁਹਿੰਮ ਦੀ ਵਧੀਆ ਸ਼ੁਰੂਆਤ ਨਹੀਂ ਮਿਲੀ ਤੇ ਪਾਕਿਸਤਾਨ ਵਿਰੁੱਧ ਹਾਰ ਗਈ ਸੀ। 

ਇਹ ਖਬਰ ਪੜ੍ਹੋ-  ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ


ਜ਼ਿਕਰਯੋਗ ਹੈ ਕਿ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਗਰੁੱਪ 2 ਮੁਕਾਬਲੇ ਵਿਚ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 8 ਗੇਂਦਾਂ ਰਹਿੰਦੇ ਪੰਜ ਵਿਕਟਾਂ 'ਤੇ 135 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News