T20 WC, ENG v SA : ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 10 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ’ਚ ਨਹੀਂ ਪਹੁੰਚ ਸਕੇ

Saturday, Nov 06, 2021 - 11:47 PM (IST)

 ਸ਼ਾਰਜਾਹ (ਯੂ. ਐੱਨ. ਆਈ.)–ਰੈਸੀ ਵਾਨ ਡੇਰ ਡੂਸੇਨ (ਅਜੇਤੂ 94) ਤੇ ਐਡਨ ਮਾਰਕ੍ਰਮ (ਅਜੇਤੂ52) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਉਨ੍ਹਾਂ ਵਿਚਾਲੇ 52 ਗੇਂਦਾਂ ਦੀ 103 ਦੌੜਾਂ ਦੀ ਅਜੇਤੂ ਸਾਂਝੇਦਾਰੀ ਅਤੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਹੈਟ੍ਰਿਕ ਦੀ ਬਦੌਲਤ ਇੰਗਲੈਂਡ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ-1 ਮੁਕਾਬਲੇ ਵਿਚ ਸ਼ਨੀਵਾਰ ਨੂੰ 10 ਦੌੜਾਂ ਨਾਲ ਹਰਾ ਦਿੱਤਾ ਪਰ ਉਹ ਸੈਮੀਫਾਈਨਲ ਵਿਚ ਨਹੀਂ ਪਹੁੰਚ ਸਕੇ। ਇਸ ਗਰੁੱਪ ਤੋਂ ਇੰਗਲੈਂਡ ਤੇ ਆਸਟਰੇਲੀਆ ਨੇ ਪਹਿਲੇ ਤੇ ਦੂਜੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਵਿਚ ਸਥਾਨ ਹਾਸਲ ਕੀਤਾ। 

ਇਹ ਵੀ ਪੜ੍ਹੋ : ਜਾਂਚ 'ਚ ਖੁਲਾਸਾ, ਮਿਆਂਮਾਰ ਦੇ ਫੌਜੀ ਸਾਸ਼ਨ 'ਚ 'ਮਨੁੱਖਤਾ' ਵਿਰੁੱਧ ਵੱਡੇ ਪੱਧਰ 'ਤੇ ਹੋਏ ਅਪਰਾਧ : UN

ਦੱਖਣੀ ਅਫਰੀਕਾ ਨੇ ਦੋ ਵਿਕਟਾਂ ’ਤੇ 189 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਸੈਮੀਫਾਈਨਲ ਵਿਚ ਜਾਣ ਲਈ ਉਸਦੇ ਗੇਂਦਬਾਜ਼ਾਂ ਨੂੰ ਇੰਗਲੈਂਡ ਨੂੰ 131 ਦੌੜਾਂ ’ਤੇ ਰੋਕਣਾ ਸੀ ਪਰ ਅਜਿਹਾ ਨਹੀਂ ਹੋ ਸਕਿਆਤੇ ਇੰਗਲੈਂਡ ਨੇ 8 ਵਿਕਟਾਂ ’ਤੇ 179 ਦੌੜਾਂ ਬਣਾਈਆਂ।  ਦੱਖਣੀ ਅਫਰੀਕਾ ਦੇ ਇੰਗਲੈਂਡ ਤੇ ਆਸਟਰੇਲੀਆ ਦੇ ਬਰਾਬਰ 8 ਅੰਕ ਰਹੇ ਪਰ ਨੈੱਟ ਰਨ ਰੇਟ ਵਿਚ ਦੱਖਣੀ ਅਫਰੀਕਾ ਦੀ ਟੀਮ ਹੇਠਾਂ ਰਹਿ ਗਈ ਤੇ ਉਸ ਨੂੰ ਟੂਰਨਾਮੈਂਟ ਵਿਚੋਂ ਬਾਹਰ ਹੋਣਾ ਪਿਆ। ਵਾਨ ਡੇਰ ਡੂਸੇਨ ਨੂੰ ਉਸਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਇਕ ਦਿਨ 'ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Manoj

Content Editor

Related News