T20 WC, BAN vs NED : ਬੰਗਲਾਦੇਸ਼ ਨੇ ਨੀਦਰਲੈਂਡ ਨੂੰ ਦਿੱਤਾ 160 ਦੌੜਾਂ ਦਾ ਟੀਚਾ

Thursday, Jun 13, 2024 - 10:00 PM (IST)

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2024 ਦਾ 27ਵਾਂ ਮੈਚ (ਗਰੁੱਪ ਡੀ) ਅੱਜ ਬੰਗਲਾਦੇਸ਼ ਤੇ ਨੀਦਰਲੈਂਡ ਵਿਚਾਲੇ ਕਿੰਗਸਟਨ ਵਿਖੇ ਖੇਡਿਆ ਜਾ ਰਿਹਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ ਤੇ ਨੀਦਰਲੈਂਡ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੂੰ ਪਹਿਲਾ ਝਟਕਾ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਦੇ ਆਊਟ ਹੋਣ ਨਾਲ ਲੱਗਾ। ਸ਼ਾਂਤੋ 1 ਦੌੜ ਬਣਾ ਆਰੀਅਨ ਦੱਤ ਵਲੋਂ ਆਊਟ ਹੋਇਆ। ਬੰਗਲਾਦੇਸ਼ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਲਿਟਨ ਦਾਸ 1 ਦੌੜ ਬਣਾ ਆਰੀਅਨ ਦੱਤ ਦਾ ਸ਼ਿਕਾਰ ਬਣਿਆ। ਬੰਗਲਾਦੇਸ਼ ਨੂੰ ਤੀਜਾ ਝਟਕਾ ਤਨਜ਼ੀਦ ਹਸਨ ਦੇ ਆਊਟ ਹੋਣ ਨਾਲ ਲੱਗਾ। ਤਨਜ਼ੀਦ 35 ਦੌੜਾਂ ਬਣਾ ਵੈਨ ਮੀਕਰੇਨ ਦਾ ਸ਼ਿਕਾਰ ਬਣਿਆ। ਬੰਗਲਾਦੇਸ਼ ਦੀ ਚੌਥੀ ਵਿਕਟ ਤੌਹੀਦ ਹ੍ਰਿਦੋਏ ਦੇ ਆਊਟ ਹੋਣ ਨਾਲ ਡਿੱਗੀ। ਤੌਹੀਦ 9 ਦੌੜਾਂ ਬਣਾ ਟਿਮ ਪ੍ਰਿੰਗਲ ਵਲੋਂ ਆਊਟ ਹੋਇਆ।ਬੰਗਲਾਦੇਸ਼ ਦੀ ਪੰਜਵੀਂ ਵਿਕਟ ਮਹਿਮੁਦੁੱਲ੍ਹਾ ਦੇ ਆਊਟ ਹੋਣ ਨਾਲ ਡਿੱਗੀ। ਮਹਿਮੁਦੁੱਲ੍ਹਾ 25 ਦੌੜਾਂ ਬਣਾ ਵੈਨ ਮੀਕਰੇਨ ਵਲੋਂ ਆਊਟ ਹੋਇਆ। ਨੀਦਰਲੈਂਡ ਲਈ ਆਰੀਅਨ ਦੱਤ ਨੇ 2, ਵੈਨ ਮੀਕਰੇਨ ਨੇ 2 ਤੇ ਟਿਮ ਪ੍ਰਿੰਗਲ ਨੇ 1 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11

ਨੀਦਰਲੈਂਡ : ਮਾਈਕਲ ਲੇਵਿਟ, ਮੈਕਸ ਓਡੌਡ, ਵਿਕਰਮਜੀਤ ਸਿੰਘ, ਸਾਈਬ੍ਰੈਂਡ ਏਂਗਲਬ੍ਰੈਚ, ਸਕਾਟ ਐਡਵਰਡਸ (ਵਿਕਟਕੀਪਰ/ਕਪਤਾਨ), ਬਾਸ ਡੀ ਲੀਡੇ, ਲੋਗਨ ਵੈਨ ਬੀਕ, ਟਿਮ ਪ੍ਰਿੰਗਲ, ਆਰੀਅਨ ਦੱਤ, ਪਾਲ ਵੈਨ ਮੀਕਰੇਨ, ਵਿਵੀਅਨ ਕਿੰਗਮਾ

ਬੰਗਲਾਦੇਸ਼ : ਤਨਜ਼ੀਦ ਹਸਨ, ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਲਿਟਨ ਦਾਸ (ਵਿਕਟਕੀਪਰ), ਸ਼ਾਕਿਬ ਅਲ ਹਸਨ, ਤੌਹੀਦ ਹ੍ਰਿਦੌਏ, ਮਹਿਮੂਦੁੱਲਾ, ਜਾਕੇਰ ਅਲੀ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਤਨਜ਼ੀਮ ਹਸਨ ਸਾਕਿਬ, ਮੁਸਤਫਿਜ਼ੁਰ ਰਹਿਮਾਨ


Tarsem Singh

Content Editor

Related News