T20 WC : NZ v AFG ਮੈਚ ਤੋਂ ਪਹਿਲਾਂ ਆਬੂ ਧਾਬੀ ਦੇ ਮੁੱਖ ਕਿਊਰੇਟਰ ਮੋਹਨ ਸਿੰਘ ਦਾ ਦੇਹਾਂਤ
Sunday, Nov 07, 2021 - 09:30 PM (IST)
ਆਬੂ ਧਾਬੀ- ਆਬੂ ਧਾਬੀ ਕ੍ਰਿਕਟ ਸਟੇਡੀਅਮ ਦੇ ਮੁੱਖ ਪਿੱਚ ਕਿਊਰੇਟਰ ਮੋਹਨ ਸਿੰਘ ਦਾ ਐਤਵਾਰ ਨੂੰ ਅਫਗਾਨਿਸਤਾਨ ਤੇ ਨਿਊਜ਼ੀਲੈਂਡ ਦੇ ਵਿਚਾਲੇ ਟੀ-20 ਵਿਸ਼ਵ ਕੱਪ ਮੈਚ ਤੋਂ ਕੁਝ ਘੰਟੇ ਪਹਿਲਾਂ ਦੇਹਾਂਤ ਹੋ ਗਿਆ। ਯੂ. ਏ. ਈ. ਕ੍ਰਿਕਟ ਦੇ ਸੂਤਰਾਂ ਨੇ ਪੀ. ਟੀ. ਆਈ.- ਭਾਸ਼ਾ ਨੂੰ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕੀਤੀ। ਹਾਲਾਂਕਿ ਮੌਤ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।
ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ
ਇਕ ਸੂਤਰ ਨੇ ਦੱਸਿਆ ਕਿ ਇਹ ਘਟਨਾ ਅੱਜ ਦੀ ਹੀ ਹੈ ਤੇ ਜਦੋ ਚੀਜ਼ਾਂ ਹੋਰ ਸਪੱਸ਼ਟ ਹੋਣਗੀਆਂ ਤਾਂ ਪੂਰਾ ਵੇਰਵਾ ਸਾਹਮਣੇ ਆਵੇਗਾ। ਇਹ ਬਹੁਤ ਮੰਦਭਾਗਾ ਹੈ। ਮੋਹਨ ਨੇ 2000 ਦੇ ਦਹਾਕੇ ਦੀ ਸ਼ੁਰੂਆਤ 'ਚ ਯੂ. ਏ. ਈ. ਜਾਣ ਤੋਂ ਪਹਿਲਾਂ ਮੋਹਾਲੀ 'ਚ ਬੀ. ਸੀ. ਸੀ. ਆਈ. ਦੇ ਸਾਬਕਾ ਮੁੱਖ ਕਿਊਰੇਟਰ ਦਲਜੀਤ ਸਿੰਘ ਦੀ ਦੇਖਰੇਖ ਵਿਚ ਕੰਮ ਕੀਤਾ ਸੀ। ਲਗਭਗ 22 ਸਾਲ ਤੱਕ ਭਾਰਤੀ ਕ੍ਰਿਕਟ ਦੀ ਸੇਵਾ ਕਰਨ ਵਾਲੇ ਦਲਜੀਤ, ਮੋਹਨ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਦਮੇ 'ਚ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਉਹ ਮੇਰੇ ਕੋਲ ਆਇਆ ਸੀ ਤਾਂ ਉਹ ਇਕ ਚੋਟਾ ਬੱਚਾ ਲੀ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਤੇ ਮਿਹਨਤੀ ਵਿਅਕਤੀ ਸੀ। ਉਹ ਗੜ੍ਹਵਾਲ ਦਾ ਰਹਿਣ ਵਾਲੀ ਸੀ ਤੇ ਮੈਂ ਉਸ ਨੂੰ ਪਰਿਵਾਰਕ ਵਿਅਕਤੀ ਦੇ ਰੂਪ ਵਿਚ ਵੀ ਯਾਦ ਕਰ ਰਿਹਾ ਹਾਂ। ਦਲਜੀਤ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਕ ਆਉਣ ਤੋਂ ਬਾਅਦ ਉਹ ਜਦੋਂ ਵੀ ਦੇਸ਼ ਆਉਂਦਾ ਸੀ ਤਾਂ ਮੈਨੂੰ ਮਿਲਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਸਾਡੀ ਮੁਲਾਕਾਤ ਨਹੀਂ ਹੋਈ ਸੀ। ਉਹ ਬਹੁਤ ਜਲਦ ਚੱਲਾ ਗਿਆ।
ਇਹ ਖਬ਼ਰ ਪੜ੍ਹੋ- ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।