T20 WC, 1st Semi Final : ਇੰਗਲੈਂਡ ਬਨਾਮ ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਇਨ੍ਹਾਂ ਰੌਚਕ ਅੰਕੜਿਆਂ 'ਤੇ ਪਾਓ ਇਕ ਝਾਤ

11/10/2021 2:26:03 PM

ਆਬੂ-ਧਾਬੀ- ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ 2021 ਦਾ ਪਹਿਲਾ ਸੈਮੀਫਾਈਨਲ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਆਬੂ ਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦਾ ਰਿਕਾਰਡ ਇਸ ਟੂਰਨਾਮੈਂਟ 'ਚ ਸ਼ਾਨਦਾਰ ਰਿਹਾ ਹੈ ਤੇ ਦੋਵਾਂ ਨੇ 4-4 ਮੈਚ ਜਿੱਤ ਕੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ ਹੈ।

ਹੈੱਡ ਟੂਰ ਹੈੱਡ
ਇੰਗਲੈਂਡ - 13 ਜਿੱਤੇ
ਨਿਊਜ਼ੀਲੈਂਡ- 7 ਜਿੱਤੇ
ਇਕ ਮੈਚ ਦਾ ਕੋਈ ਨਤੀਜਾ ਨਹੀਂ ਰਿਹਾ।
ਟੀ-20 ਵਰਲਡ ਕੱਪ ਦ ਗੱਲ ਕਰੀਏ ਤਾਂ ਇੰਗਲੈਂਡ ਨੇ ਪੰਜ 'ਚੋਂ ਤਿੰਨ ਜਦਕਿ ਨਿਊਜ਼ੀਲੈਂਡ ਨੇ 2 ਮੈਚ ਜਿੱਤੇ ਹਨ।

ਪਿੱਚ ਰਿਪੋਰਟ
ਵਿਸ਼ਵ ਕੱਪ ਆਯੋਜਨ ਦੇ ਤਿੰਨ ਸਥਾਨਾਂ ਦੇ ਮੁਕਾਬਲੇ ਆਬੂ ਧਾਬੀ 'ਚ ਸਤ੍ਹ ਬੱਲੇਬਾਜ਼ੀ ਲਈ ਸਰਵਸ੍ਰੇਸ਼ਠ ਰਹੀ ਹੈ ਤੇ ਖੇਡ ਲਈ ਇਹ ਸਤ੍ਹ ਪਹਿਲਾਂ ਵਾਂਗ ਹੀ ਅਸਰਦਾਰ ਰਹੇਗੀ। ਪਿੱਚ ਵਰਗ ਵਿਚਾਲੇ ਹੋਵੇਗੀ ਇਸ ਲਈ ਬੱਲੇਬਾਜ਼ਾਂ ਨੂੰ ਟੀਚੇ ਲਈ ਛੋਟੀ ਹੱਦ ਨਹੀਂ ਹੋਵੇਗੀ। ਇਸ 'ਚ ਗੇਂਦਬਾਜ਼ਾਂ ਨੂੰ ਕੰਮ ਕਰਨ ਲਈ ਕੁਝ ਤਾਂ ਮਦਦ ਮਿਲੇਗੀ ਹੀ।

ਸੰਭਾਵਿਤ ਪਲੇਇੰਗ ਇਲੈਵਨ
ਇੰਗਲੈਂਡ : ਜੋਸ ਬਟਲਰ (ਵਿਕਟਕੀਪਰ), ਜਾਨੀ ਬੇਅਰਸਟੋਅ, ਡੇਵਿਡ ਮਲਾਨ, ਮੋਈਨ ਅਲੀ, ਇਓਨ ਮੋਰਗਨ (ਕਪਤਾਨ), ਸੈਮ ਬਿਲਿੰਗਸ, ਲੀਆਮ ਲਿਵਿੰਗਸਟੋਨ, ਕ੍ਰਿਸ ਵੋਕਸ, ਕ੍ਰਿਸ ਜਾਰਡਨ, ਮਾਰਕ ਵੁੱਡ, ਆਦਿਲ ਰਾਸ਼ਿਦ

ਨਿਊਜ਼ੀਲੈਂਡ  : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਟਿਮ ਸਾਊਥੀ, ਈਸ਼ ਸੋਢੀ, ਟ੍ਰੇਂਟ ਬੋਲਟ 


Tarsem Singh

Content Editor

Related News