ਟੀ-20 ਸੀਰੀਜ਼ : ਨਿਊਜ਼ੀਲੈਂਡ ਖਿਲਾਫ ਨਵੀਂ ਓਪਨਿੰਗ ਜੋੜੀ ਦੇ ਨਾਲ ਉਤਰ ਸਕਦਾ ਹੈ ਪਾਕਿਸਤਾਨ

Wednesday, Jan 10, 2024 - 12:55 PM (IST)

ਟੀ-20 ਸੀਰੀਜ਼ : ਨਿਊਜ਼ੀਲੈਂਡ ਖਿਲਾਫ ਨਵੀਂ ਓਪਨਿੰਗ ਜੋੜੀ ਦੇ ਨਾਲ ਉਤਰ ਸਕਦਾ ਹੈ ਪਾਕਿਸਤਾਨ

ਕਰਾਚੀ— ਪਾਕਿਸਤਾਨੀ ਟੀਮ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਨਵੀਂ ਸਲਾਮੀ ਜੋੜੀ ਨਾਲ ਉਤਰ ਸਕਦੀ ਹੈ, ਜਿਸ 'ਚ ਬਾਬਰ ਆਜ਼ਮ ਦੀ ਜਗ੍ਹਾ ਨੌਜਵਾਨ ਸਈਮ ਅਯੂਬ ਅਤੇ ਮੁਹੰਮਦ ਰਿਜ਼ਵਾਨ ਪਾਰੀ ਦੀ ਸ਼ੁਰੂਆਤ ਕਰਨਗੇ। ਆਕਲੈਂਡ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਟੀਮ ਮੈਨੇਜਮੈਂਟ ਨੇ ਨੈੱਟ 'ਚ ਸਈਮ ਅਤੇ ਰਿਜ਼ਵਾਨ ਤੋਂ ਨਵੀਂ ਗੇਂਦ ਨਾਲ ਬੱਲੇਬਾਜ਼ੀ ਕਰਵਾਈ ਜਦਕਿ ਦੂਜੇ ਨੈੱਟ 'ਚ ਬਾਬਰ ਅਤੇ ਫਖਰ ਜ਼ਮਾਨ ਨੇ ਸਪਿਨਰਾਂ ਨੂੰ ਖੇਡਿਆ।

ਇਹ ਵੀ ਪੜ੍ਹੋ : ਇੰਗਲੈਂਡ, ਆਸਟ੍ਰੇਲੀਆ 'ਚ ਭਾਰਤੀ ਮਹਿਲਾ ਟੈਸਟ ਟੀਮ ਦੀ ਜਿੱਤ ਸੀਜ਼ਨ ਦੇ ਸਰਵਸ੍ਰੇਸ਼ਠ ਪਲ : ਅਮੋਲ ਮਜੂਮਦਾਰ

ਬਾਬਰ ਅਤੇ ਰਿਜ਼ਵਾਨ ਦੀ ਜੋੜੀ ਟੀ-20 ਫਾਰਮੈਟ 'ਚ ਸਫਲ ਰਹੀ ਹੈ ਪਰ ਨਵੇਂ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ, ਨਵੇਂ ਹਾਈ ਪਰਫਾਰਮੈਂਸ ਕੋਚ ਯਾਸਿਰ ਅਰਾਫਾਤ ਅਤੇ ਟੀਮ ਡਾਇਰੈਕਟਰ ਮੁਹੰਮਦ ਹਫੀਜ਼ ਨਿਊਜ਼ੀਲੈਂਡ ਖਿਲਾਫ 12 ਜਨਵਰੀ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਸੀਰੀਜ਼ 'ਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ੰਮੀ ਦਾ ਧਿਆਨ ਫਿਟਨੈੱਸ 'ਤੇ

2021 'ਚ ਦੁਬਈ 'ਚ ਟੀ-20 ਵਿਸ਼ਵ ਕੱਪ ਦੌਰਾਨ ਉਨ੍ਹਾਂ ਦੀ ਅਜੇਤੂ 150 ਦੌੜਾਂ ਦੀ ਸਾਂਝੇਦਾਰੀ ਦੇ ਆਧਾਰ 'ਤੇ ਪਾਕਿਸਤਾਨ ਨੇ ਭਾਰਤ ਨੂੰ ਪਹਿਲੀ ਵਾਰ ਕਿਸੇ ਵਿਸ਼ਵ ਕੱਪ 'ਚ ਹਰਾਇਆ ਸੀ। ਬਾਬਰ ਹੁਣ ਕਿਸੇ ਵੀ ਫਾਰਮੈਟ ਵਿੱਚ ਕਪਤਾਨ ਨਹੀਂ ਹੈ ਅਤੇ ਟੀਮ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਤੀਜੇ ਨੰਬਰ 'ਤੇ ਉਤਰਨ ਲਈ ਤਿਆਰ ਹੈ। ਸ਼ਾਹੀਨ ਅਫਰੀਦੀ ਅਤੇ ਹਫੀਜ਼ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News