IND v BAN : ਰੱਦ ਹੋਣ ਦੀ ਕਗਾਰ 'ਤੇ ਪਹਿਲਾ ਟੀ-20, ਮੈਚ ਰੈਫਰੀ ਲੈ ਸਕਦੈ ਵੱਡਾ ਫੈਸਲਾ

Sunday, Nov 03, 2019 - 03:00 PM (IST)

ਸਪੋਰਟਸ ਡੈਸਕ— ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਹੋਣ ਵਾਲਾ ਭਾਰਤ-ਬੰਗਲਾਦੇਸ਼ ਟੀ-20 ਮੁਕਾਬਲਾ ਰੱਦ ਹੋ ਸਕਦਾ ਹੈ। ਪੂਰੇ ਐੱਨ. ਸੀ. ਆਰ. 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਪਲਸ ਕੈਟਾਗਿਰੀ ਨੂੰ ਪਾਰ ਕਰ ਚੁੱਕਿਆ ਹੈ। ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ ) ਅਥਾਰਿਟੀ ( ਈ. ਪੀ. ਸੀ. ਏ. ) ਨੇ ਦਿੱਲੀ ਐੱਨ. ਸੀ. ਆਰ 'ਚ ਹੈਲਥ ਐਮਰਜੈਂਸੀ ਤਕ ਦਾ ਐਲਾਨ ਕਰ ਦਿੱਤਾ ਹੈ। ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਬੇਹੱਦ ਘੱਟ ਹੈ, ਅਜਿਹੇ 'ਚ ਮੈਚ ਰੈਫਰੀ ਵੱਡਾ ਫੈਸਲਾ ਲੈਂਦੇ ਹੋਏ ਮੈਚ ਨੂੰ ਰੱਦ ਕਰ ਸਕਦਾ ਹੈ। ਹਾਲਾਂਕਿ ਡੀ. ਡੀ. ਸੀ. ਏ ਅਤੇ ਪ੍ਰਸ਼ਾਸਨ ਮੈਚ ਕਰਵਾਉਣ ਦੀ ਪੂਰੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਸਟੇਡੀਅਮ ਦੇ ਆਲੇ ਦੁਆਲੇ ਦੇ ਦਰਖਤ-ਬੂਟਿਆਂ 'ਤੇ ਪਾਣੀ ਦੀ ਸ਼ਿੜਕਾਹ ਦੇ ਨਾਲ ਪ੍ਰਦੂਸ਼ਣ ਘੱਟ ਕਰਨ ਦੀ ਕੋਸ਼ਿਸ਼ ਜਾਰੀ ਹੈ।

ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ੀ ਖਿਡਾਰੀ ਪ੍ਰਦੂਸ਼ਣ ਬਚਣ ਲਈ ਮਾਸਕ ਪਾ ਕੇ ਮੈਦਾਨ 'ਚ ਅਭਿਆਸ ਕਰਦੇ ਨਜ਼ਰ ਆ ਚੁੱਕੇ ਹਨ। ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਨੇ ਇਸ ਪ੍ਰਦੂਸ਼ਿਤ ਵਾਤਾਵਰਣ ਨੂੰ ਲੈ ਕੇ ਕਿਹਾ ਸੀ ਕਿ, ਇਹ ਜਰੂਰ ਹੈ ਕਿ ਅਸੀਂ ਲੋਕ ਆਪਣੀ ਅੱਖਾਂ 'ਚ ਕੁਝ ਤਕਲੀਫ (ਜਲਨ ਅਤੇ ਖੁਜਲੀ), ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਆਪਣੀ ਟ੍ਰੇਨਿੰਗ ਸੈਸ਼ਨ ਦੌਰਾਨ ਤੋਂ ਹੀ ਮਹਿਸੂਸ ਕਰ ਰਹੇ ਹਾਂ ਪਰ ਇੱਥੇ ਹਾਲਾਤ ਅਜਿਹੇ ਵੀ ਨਹੀਂ ਹਨ ਕਿ ਕੋਈ ਬੀਮਾਰ ਹੋ ਜਾਵੇ ਜਾਂ ਕਿਸੇ ਦੀ ਜਾਨ 'ਤੇ ਬਣ ਆਏ।

PunjabKesari

ਸ਼੍ਰੀਲੰਕਾਈ ਖਿਡਾਰੀ ਵੀ ਕਰ ਚੁਕੈ ਹਨ ਅਜਿਹੇ ਹਾਲਾਤ ਦਾ ਸਾਹਮਣਾ
PunjabKesari
ਇਸ ਤੋਂ ਪਹਿਲਾਂ ਸਾਲ 2017 ਵਿਚ ਸ਼੍ਰੀਲੰਕਾ ਟੀਮ ਜਦੋਂ ਇੱਥੇ ਟੈਸਟ ਮੈਚ ਖੇਡ ਰਹੀ ਸੀ ਤਦ ਵੀ ਅਜਿਹੇ ਹਾਲਾਤ ਬਣ ਗਏ ਸੀ। ਤਦ ਮੈਚ ਦੌਰਾਨ ਸ਼੍ਰੀਲੰਕਾ ਟੀਮ ਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੈ ਕੇ 2 ਵਾਰ ਖੇਡ ਰੋਕਣਾ ਪਿਆ ਸੀ। ਸ਼੍ਰੀਲੰਕਾਈ ਖਿਡਾਰੀਆਂ ਨੂੰ ਸਾਹ ਲੈਣ 'ਚ ਵੀ ਤਕਲੀਫ ਹੋਣ ਲੱਗੀ ਸੀ। ਇਸ ਵਿਚਾਲੇ ਕੁਝ ਖਿਡਾਰੀਆਂ ਨੇ ਮੈਦਾਨ 'ਤੇ ਉਲਟੀ ਵੀ ਕਰ ਦਿੱਤੀ ਸੀ ਅਤੇ ਕੁਝ ਡ੍ਰੈਸਿੰਗ ਰੂਪ ਵਿਚ ਪਹੁੰਚ ਕੇ ਡਿੱਗ ਗਏ ਸੀ।


Related News