ਜਦੋਂ ਅਸੀਂ ਦਬਾਅ ''ਚ ਖੇਡਦੇ ਹਾਂ ਤਾਂ ਹੁੰਦਾ ਹੈ ਵਧੀਆ ਪ੍ਰਦਰਸ਼ਨ : ਮੋਹਿਤ

05/10/2017 3:19:42 PM

ਮੋਹਾਲੀ— ਟੀ-20 ਲੀਗ 2017 ''ਚ ਖੇਡ ਰਹੇ ਪੰਜਾਬ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਜਦੋਂ ਟੀਮਾਂ ਦਬਾਅ ''ਚ ਖੇਡਦੀਆਂ ਹਨ ਤਾਂ ਉਸ ਸਮੇਂ ਉਨ੍ਹਾਂ ਦਾ ਸਭ ਤੋਂ ਵਧੀਆਂ ਪ੍ਰਦਰਸ਼ਨ ਬਾਹਰ ਨਿਕਲਦਾ ਹੈ।
ਟੀ-20 ਲੀਗ ਸੈਸ਼ਨ 10 ''ਚ ਮੰਗਲਵਾਰ ਨੂੰ ਕੋਲਕਾਤਾ ਖਿਲਾਫ ਮਿਲੀ ਜਿੱਤ ਤੋਂ ਬਾਅਦ ਮੋਹਿਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਬਾਅ ''ਚ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਹਾਡੇ ''ਤੇ ਦਬਾਅ ਨਹੀਂ ਹੋਵੇਗਾ ਤਾਂ ਸਮੱਸਿਆ ਹੋ ਸਕਦੀ ਹੈ। ਦਬਾਅ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਤੁਸੀਂ ਆਪਣਾ ਸਭ ਤੋਂ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਦੇ ਹੋ। 
ਪੰਜਾਬ ਨੇ ਆਪਣੇ ਘਰੇਲੂ ਮੈਦਾਨ ''ਤੇ ਕੋਲਕਾਤਾ ਨੂੰ ਪਿਛਲੇ ਮੈਚ ''ਚ 14 ਦੌੜਾਂ ਨਾਲ ਹਰਾ ਕੇ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਸੀ ਪਰ ਹੁਣ ਟੀਮ ਲਈ ਲੀਗ ''ਚ ਬਾਕੀ ਬਚੇ 2 ਮੈਚਾਂ ''ਚ ਜਿੱਤਣਾ ਹਰ ਹਾਲ ''ਚ ਜ਼ਰੂਰੀ ਹੋ ਗਿਆ ਹੈ।
ਮੋਹਿਤ ਨੇ ਕਿਹਾ ਕਿ ਟੀ-20 ਅਜਿਹੀ ਖੇਡ ਹੈ, ਜਿੱਥੇ ਵੱਡੇ ਖਿਡਾਰੀ ਜਾ ਵੱਡੇ ਨਾਵਾਂ ਨਾਲ ਫਰਕ ਨਹੀਂ ਪੈਂਦਾ ਹੈ। ਮੈਚ ਦੇ ਦਿਨ ਜੋ ਵੀ ਟੀਮ ਚੰਗਾ ਖੇਡਦੀ ਹੈ ਉਹੀ ਜਿੱਤਦੀ ਹੈ। ਉਨ੍ਹਾਂ ਨੇ ਕਿਹਾ ਟੀ-20 ''ਚ ਅਸੀਂ ਦੇਖਦੇ ਹਾਂ ਕਿ ਜੋ ਟੀਮ ਨੰਬਰ ਇਕ ''ਤੇ ਚੱਲ ਰਹੀ ਹੈ ਉਹ ਆਖਰੀ ਸਥਾਨ ਦੀ ਟੀਮ ਤੋਂ ਵੀ ਮੈਚ ਹਾਰ ਜਾਂਦੀ ਹੈ। ਅਸੀਂ ਬਸ ਹੁਣ ਆਪਣੇ ਲੀਗ ''ਚ ਬਚੇ ਦੋਵੇਂ ਮੈਚਾਂ ''ਤੇ ਧਿਆਨ ਲਗਾਉਣਾ ਹੈ ਅਤੇ ਜੋ ਵੀ ਯੋਜਨਾ ਅਸੀਂ ਬਣਾਵਾਂਗੇ ਉਸ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਹੀ ਸਾਡਾ ਟੀਚਾ ਹੈ।
ਪੰਜਾਬ ਨੂੰ ਆਪਣੇ ਅਗਲੇ 2 ਲੀਗ ਮੈਚਾਂ ''ਚ ਤਾਲਿਕਾ ਦੀ ਚੋਟੀ ਟੀਮ ਮੁੰਬਈ ਅਤੇ ਤੀਜੇ ਨੰਬਰ ਦੀ ਪੁਣੇ ਨਾਲ ਖੇਡਣਾ ਹੈ, ਜਦਕਿ ਪੰਜਾਬ ਅਜੇ 5ਵੇਂ ਸਥਾਨ ''ਤੇ ਹੈ।  ਮੋਹਿਤ ਨੇ ਮੈਚ ''ਚ ਗੇਂਦਬਾਜ਼ੀ ਦੀ ਪ੍ਰਸ਼ੰਸਾ ਕਰਦੇ ਹੋਏ ਰਾਹੁਲ ਤੇਵਤਿਆ ਦੀ ਗੇਂਦਬਾਜ਼ੀ ਨੂੰ ਅਹਿਮ ਦੱਸਿਆ। ਤੇਵਤਿਆ ਨੇ ਕੋਲਕਾਤਾ ਦੇ ਦੋਵੇਂ ਚੋਟੀ ਬੱਲੇਬਾਜ਼ ਗੌਤਮ ਗੰਭੀਰ ਅਤੇ ਰਾਬਿਨ ਉਥਪਾ ਨੂੰ 8 ਅਤੇ 0 ''ਤੇ ਆਊਟ ਕੀਤਾ ਸੀ।

Related News