ਭਾਰਤ-ਦੱਖਣੀ ਅਫਰੀਕਾ ਟੈਸਟ ਲੜੀ ’ਚ ਘੱਟ ਮੈਚਾਂ ਲਈ ਟੀ-20 ਕ੍ਰਿਕਟ ਜ਼ਿੰਮੇਵਾਰ : ਡਿਵਲੀਅਰਸ
Sunday, Jan 07, 2024 - 06:57 PM (IST)
ਡਰਬਨ-ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏ. ਬੀ. ਡਿਵਿਲੀਅਰਸ ਇਸ ਗੱਲ ਤੋਂ ਨਾਰਾਜ਼ ਹੈ ਕਿ ਹਾਲ ਹੀ ਵਿਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖਤਮ ਹੋਈ ਲੜੀ ਵਿਚ ਸਿਰਫ 2 ਟੈਸਟ ਮੈਚ ਹੀ ਖੇਡੇ ਗਏ, ਜਿਸ ਦੇ ਲਈ ਉਸ ਨੇ ਦੁਨੀਆ ਭਰ ਵਿਚ ਧੜੱਲੇ ਨਾਲ ਚੱਲ ਰਹੀਆ ਟੀ-20 ਲੀਗਾਂ ਨੂੰ ਜ਼ਿੰਮੇਵਾਰ ਠਹਿਰਾਇਆ। ਡਿਵੀਲਅਰਸ ਨੇ ਵੱਡੀ ਲੜੀ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਜੇਕਰ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਦਾ ਪਤਾ ਕਰਨਾ ਹੈ ਤਾਂ ‘ਕੁਝ ਤਾਂ ਬਦਲਣਾ ਪਵੇਗਾ।’
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ’
ਡਿਵਿਲੀਅਰਸ ਨੇ ਕਿਹਾ,‘‘ਮੈਂ ਇਸ ਤੋਂ ਖੁਸ਼ ਨਹੀਂ ਹਾਂ ਕਿ ਲੜੀ ਵਿਚ ਤੀਜਾ ਟੈਸਟ ਨਹੀਂ ਸੀ। ਤੁਹਾਨੂੰ ਇਸਦੇ ਲਈ ਟੀ-20 ਕ੍ਰਕਿਟ ਨੂੰ ਜ਼ਿੰਮੇਵਾਰ ਠਹਿਰਾਉਣਾ ਪਵੇਗਾ ਜਿਹੜੀ ਦੁਨੀਆ ਭਰ ਵਿਚ ਖੇਡੀ ਜਾ ਰਹੀ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।