ਟੀ-20 : ਤੀਜਾ ਮੈਚ ਰੱਦ, ਪਾਕਿਸਤਾਨ ਨੇ ਜਿੱਤੀ ਸੀਰੀਜ਼

Monday, Jan 27, 2020 - 08:39 PM (IST)

ਟੀ-20 : ਤੀਜਾ ਮੈਚ ਰੱਦ, ਪਾਕਿਸਤਾਨ ਨੇ ਜਿੱਤੀ ਸੀਰੀਜ਼

ਲਾਹੌਰ— ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਮੁਕਾਬਲਾ ਸੋਮਵਾਰ ਨੂੰ ਮੀਂਹ ਕਾਰਨ ਰੱਦ ਹੋ ਗਿਆ ਤੇ ਪਾਕਿਸਤਾਨ ਨੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਮੀਂਹ ਕਾਰਨ ਮੈਚ 'ਚ ਟਾਸ ਨਹੀਂ ਹੋਈ ਤੇ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ। ਪਾਕਿਸਤਾਨ ਨੇ ਇਹ ਸੀਰੀਜ਼ 2-0 ਨਾਲ ਜਿੱਤੀ ਤੇ ਟੀ-20 ਰੈਂਕਿੰਗ 'ਚ ਆਪਣਾ ਨੰਬਰ ਇਕ ਸਥਾਨ ਬਰਕਰਾਰ ਰੱਖਿਆ। ਪਾਕਿਸਤਾਨ ਨੇ ਪਹਿਲਾ ਮੈਚ ਪੰਜ ਵਿਕਟਾਂ ਨਾਲ ਤੇ ਦੂਜਾ ਮੈਚ 9 ਵਿਕਟਾਂ ਨਾਲ ਜਿੱਤਿਆ ਸੀ।

PunjabKesari
ਇਸ ਸੀਰੀਜ਼ ਦੇ ਨਾਲ ਹੀ ਬੰਗਲਾਦੇਸ਼ ਦਾ ਪਾਕਿਸਤਾਨ ਦੌਰੇ ਦਾ ਪਹਿਲਾ ਪੜਾਅ ਖਤਮ ਹੋ ਗਿਆ। ਬੰਗਲਾਦੇਸ਼ ਦੀ ਟੀਮ ਹੁਣ ਸੱਤ ਫਰਵਰੀ ਤੋਂ ਪਹਿਲੇ ਟੈਸਟ ਨੂੰ ਖੇਡਣ ਫਿਰ ਪਾਕਿਸਤਾਨ ਆਵੇਗੀ ਜਦਕਿ ਇਕਲੌਤਾ ਵਨ ਡੇ ਤੇ ਦੂਜਾ ਟੈਸਟ ਅਪ੍ਰੈਲ 'ਚ ਖੇਡਿਆ ਜਾਵੇਗਾ।


author

Gurdeep Singh

Content Editor

Related News