ਟੀ-20 : ਪਾਕਿ ਨੇ ਦੱਖਣੀ ਅਫਰੀਕਾ ਨੂੰ 3 ਦੌੜਾਂ ਨਾਲ ਹਰਾਇਆ

Friday, Feb 12, 2021 - 01:12 AM (IST)

ਟੀ-20 : ਪਾਕਿ ਨੇ ਦੱਖਣੀ ਅਫਰੀਕਾ ਨੂੰ 3 ਦੌੜਾਂ ਨਾਲ ਹਰਾਇਆ

ਲਾਹੌਰ- ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਚਾਲੇ ਲਾਹੌਰ ’ਚ ਖੇਡੇ ਗਏ ਪਹਿਲੇ ਟੀ-20 ਮੈਚ ’ਚ ਪਾਕਿਸਤਾਨ ਨੇ ਰੋਮਾਂਚਕ ਅੰਦਾਜ਼ ’ਚ 3 ਦੌੜਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜਵਾਨ ਦੇ ਸੈਂਕੜੇ (ਅਜੇਤੂ 104) ਦੀ ਮਦਦ ਨਾਲ 169 ਦੌੜਾਂ ਬਣਾਈਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 6 ਵਿਕਟਾਂ ’ਤੇ 166 ਦੌੜਾਂ ਹੀ ਬਣਾ ਸਕੀ ਅਤੇ 3 ਦੌੜਾਂ ਨਾਲ  ਮੈਚ ਹਾਰ ਗਈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਟੀ-20 ਸੀਰੀਜ਼ ’ਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ। 

PunjabKesari
ਮੁਹੰਮਦ ਰਿਜਵਾਨ ਨੇ 64 ਗੇਂਦਾਂ ’ਤੇ 6 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ ਵਲੋਂ ਰੀਜਾ ਹੇਂਡਿ੍ਰਕਸ (54) ਤੇ ਜਾਨੇਸਨ ਮਲਾਨ (44) ਨੇ ਪਹਿਲੇ ਵਿਕਟ ਲਈ 53 ਦੌੜਾਂ ਜੋੜੀਆਂ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News