ਟੀ-20 : ਪਾਕਿ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

Friday, Jan 24, 2020 - 07:06 PM (IST)

ਟੀ-20 : ਪਾਕਿ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

ਲਾਹੌਰ— ਸਾਬਕਾ ਕਪਤਾਨ ਸ਼ੋਏਬ ਮਲਿਕ ਦੀ ਅਜੇਤੂ 58 ਦੌੜਾਂ ਦੀ ਬਿਹਤਰੀਨ ਪਾਰੀ ਦੇ ਦਮ 'ਤੇ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਸ਼ੁੱਕਰਵਾਰ ਪਹਿਲੇ ਟੀ-20 ਮੁਕਾਬਲੇ 'ਚ 5 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ 20 ਓਵਰ 'ਚ ਪੰਜ ਵਿਕਟਾਂ 'ਤੇ 141 ਦੌੜਾਂ ਬਣਾਈਆਂ, ਜਦਕਿ ਪਾਕਿਸਤਾਨ ਨੇ 19.3 ਓਵਰਾਂ 'ਚ ਪੰਜ ਵਿਕਟਾਂ 'ਤੇ 142 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮਲਿਕ ਨੇ 45 ਗੇਂਦਾਂ 'ਤੇ ਪੰਜ ਚੌਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਜਿਸ ਦੇ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ।

PunjabKesari
ਮਲਿਕ ਤੋਂ ਇਲਾਵਾ ਓਪਨਰ ਅਹਿਸਾਨ ਅਲੀ 32 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 36 ਦੌੜਾਂ, ਮੁਹੰਮਦ ਹਫੀਜ਼ ਨੇ 17 ਤੇ ਅਹਿਮਦ ਨੇ 16 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਸ਼ਫੀਉਤ ਇਸਲਾਮ ਨੇ 27 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪਾਰੀ 'ਚ ਓਪਨਰ ਤਮੀਮ ਇਕਬਾਲ ਨੇ 34 ਗੇਂਦਾਂ 'ਤੇ 39, ਮੁਹੰਮਦ ਨਈਮ ਨੇ 41 ਗੇਂਦਾਂ 'ਤੇ 43, ਲਿਟਨ ਦਾਸ ਨੇ 12 ਤੇ ਕਪਤਾਨ ਮਹਿਮੁਦੁਲਾਹ ਨੇ ਅਜੇਤੂ 19 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਸ਼ਾਹਿਨ ਆਫਰੀਦੀ, ਹਾਰਿਸ ਰਾਓਫ ਤੇ ਸ਼ਾਦਾਬ ਖਾਨ ਨੇ 1-1 ਵਿਕਟ ਹਾਸਲ ਕੀਤੀ।


author

Gurdeep Singh

Content Editor

Related News