ਟੀ-20 : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ

02/18/2018 7:43:06 PM

ਜੌਹਾਨਸਬਰਗ—ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਵਿਚਾਲੇ ਭਾਰਤੀ ਟੀਮ ਨੇ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ ਅਫਰੀਕੀ ਟੀਮ 204 ਦੌੜਾਂ ਦਾ ਟੀਚਾ ਦਿੱਤਾ। ਜਿਸ ਦੌਰਾਨ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 21 ਦੌੜਾਂ ਹੀ ਪਾਰੀ ਖੇਡੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ 72 ਦੌੜਾਂ ਬਣਾਈਆਂ ਜਿਸ 'ਚ ਉਸ ਨੇ 10 ਚੌਕੇ ਅਤੇ 2 ਛੱਕੇ ਲਗਾਏ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਸੁਰੇਸ਼ ਰੈਨਾ ਨੇ 15 ਦੌੜਾਂ ਦਾ ਯੋਗ ਦਿੱਤਾ। ਕਪਤਾਨ ਵਿਰਾਟ ਕੋਹਲੀ ਨੇ 26 ਦੌੜਾਂ ਹੀ ਬਣਾਈਆਂ। ਇਸ ਤੋਂ ਇਲਾਵਾ ਧੋਨੀ ਵੀ 15 ਦੌੜਾਂ ਬਣਾ ਕੇ ਆਊਟ ਹੋ ਗਏ। ਮਨੀਸ਼ ਪਾਂਡੇ ਨੇ 29 ਦੌੜਾਂ ਅਤੇ ਹਾਰਦਿਕ ਪੰਡਯਾ ਨੇ 13 ਦੌੜਾਂ ਦਾ ਯੋਗਦਾਨ ਦਿੱਤਾ।
ਦੱਖਣੀ ਅਫਰੀਕਾ ਵਲੋਂ ਗੇਂਦਬਾਜ਼ੀ ਕਰਦਿਆਂ ਜੂਨੀਅਰ ਡਾਲਾ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਕ੍ਰਿਸ ਮੌਰਿਸ, ਤਬਰੇਜ਼ ਸ਼ਾਮਸੀ ਅਤੇ ਐਂਡਲੇ ਫੇਲਕਵਾਓ ਨੇ 1-1 ਵਿਕਟ ਹਾਸਲ ਕੀਤੀ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਜ਼ਬਰਦਸਤ ਟੱਕਰ ਦਾ ਕਾਰਵਾਂ ਟੈਸਟ ਤੇ ਵਨ ਡੇ ਨੂੰ ਪਾਰ ਕਰ ਕੇ ਹੁਣ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ਟੀ-20 'ਤੇ ਪਹੁੰਚ ਗਿਆ ਹੈ । ਦੱਖਣੀ ਅਫਰੀਕਾ ਨੇ ਜਿਥੇ ਟੈਸਟ ਸੀਰੀਜ਼ 2-1 ਨਾਲ  ਜਿੱਤੀ ਸੀ ਤਾਂ ਵਨ ਡੇ ਸੀਰੀਜ਼ ਭਾਰਤ ਨੇ 5-1 ਨਾਲ ਜਿੱਤ ਕੇ ਇਤਿਹਾਸ ਬਣਾਇਆ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਦੱਖਣੀ ਅਫਰੀਕੀ ਧਰਤੀ 'ਤੇ ਕੋਈ ਸੀਰੀਜ਼ ਜਿੱਤੀ ਹੈ।
ਭਾਰਤ ਨੇ ਦੱਖਣੀ ਅਫਰੀਕਾ ਦੌਰੇ 'ਚ ਪਹਿਲੇ ਦੋ ਟੈਸਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੇ 7 ਮੈਚਾਂ 'ਚੋਂ 6 ਜਿੱਤ ਲਏ। ਭਾਰਤ ਜਿੱਤ ਦੀ ਇਸ ਲੈਅ ਨੂੰ ਟੀ-20 ਸੀਰੀਜ਼ 'ਚ ਵੀ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗਾ। ਭਾਰਤ ਦੀ ਟੀ-20 ਟੀਮ 'ਚ ਸਾਰੇ ਧਾਕੜ ਖਿਡਾਰੀ ਮੌਜੂਦ ਹਨ, ਜਿਹੜੇ ਭਾਰਤ ਨੂੰ ਦੱਖਣੀ ਅਫਰੀਕਾ ਦੀ ਧਰਤੀ 'ਤੇ ਦੂਜੀ ਸੀਰੀਜ਼ ਵੀ ਜਿਤਾ ਸਕਦੇ ਹਨ।
ਭਾਰਤੀ ਟੀਮ 'ਚ ਇਸ ਸੀਰੀਜ਼ ਲਈ ਸਾਰਿਆਂ ਦੀਆਂ ਨਜ਼ਰਾਂ ਟੀ-20 ਦੇ ਮਹਾਰਥੀ ਬੱਲੇਬਾਜ਼ ਰੈਨਾ 'ਤੇ ਲੱਗੀਆਂ ਰਹਿਣਗੀਆਂ, ਜਿਸ ਨੇ ਇਕ ਸਾਲ ਦੇ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕੀਤੀ ਹੈ। ਰੈਨਾ ਨੇ ਆਪਣਾ ਆਖਰੀ ਟੀ-20 ਮੈਚ ਪਿਛਲੇ ਸਾਲ 1 ਫਰਵਰੀ ਨੂੰ ਬੈਂਗਲੁਰੂ 'ਚ ਇੰਗਲੈਂਡ ਵਿਰੁੱਧ ਖੇਡਿਆ ਸੀ।
ਰੈਨਾ ਨੂੰ ਘਰੇਲੂ ਟੀ-20 ਸੱਯਦ ਮੁਸ਼ਤਾਕ ਅਲੀ ਟਰਾਫੀ 'ਚ ਚੰਗੇ ਪ੍ਰਦਰਸ਼ਨ ਦਾ ਇਨਾਮ ਟੀਮ 'ਚ ਵਾਪਸੀ ਦੇ ਰੂਪ 'ਚ ਮਿਲਿਆ। ਇਸ ਟੂਰਨਾਮੈਂਟ 'ਚ ਉਸ ਨੇ ਅਜੇਤੂ 126, 61 ਤੇ 56 ਦੌੜਾਂ ਬਣਾਈਆਂ ਸਨ। ਰੈਨਾ ਵੀ ਜਾਣਦਾ ਹੈ ਕਿ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਪੁਖਤਾ ਕਰਨ ਤੇ ਅਗਲੇ ਵਿਸ਼ਵ ਕੱਪ ਵਿਚ ਖੇਡਣ ਦੀਆਂ ਆਪਣੀਆ ਉਮੀਦਾਂ ਨੂੰ ਬਣਾਈ ਰੱਖਣ ਲਈ ਉਸ ਕੋਲ ਇਹ ਆਖਰੀ ਮੌਕਾ ਹੈ। 
ਦੱਖਣੀ ਅਫਰੀਕਾ ਨੂੰ ਵਨ ਡੇ ਸੀਰੀਜ਼ ਵਿਚ ਭਾਰਤ ਤੋਂ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਹੁਣ ਟੀ-20 ਸੀਰੀਜ਼ ਵਿਚ ਗੇਂਦ ਤੇ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਤੇ ਖਾਸ ਤੌਰ 'ਤੇ ਭਾਰਤੀ ਕਪਤਾਨ ਨੂੰ ਕਾਬੂ ਕਰਨਾ ਪਵੇਗਾ।
ਟੀਮਾਂ ਇਸ ਤਰ੍ਹਾਂ ਹਨ 
ਭਾਰਤ-ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਐੱਮ. ਐੱਸ. ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਜੈਦੇਵ ਉਨਾਦਕਤ, ਸ਼ਾਰਦੁਲ ਠਾਕੁਰ। 
ਦੱਖਣੀ ਅਫਰੀਕਾ : ਜੇ. ਪੀ. ਡੁਮਿਨੀ (ਕਪਤਾਨ), ਫਰਹਾਨ ਬਹਿਰਦੀਨ, ਜੂਨੀਅਰ ਡਾਲਾ, ਏ. ਬੀ. ਡਿਵਿਲੀਅਰਸ, ਰੀਜਾ ਹੈਂਡ੍ਰਿਕਸ, ਕ੍ਰਿਸਟੀਅਨ ਜੋਨੇਕਰ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਕ੍ਰਿਸ ਮੌਰਿਸ, ਡੇਨ ਪੀਟਰਸਨ, ਆਰੋਨ ਫਾਂਗਿਸੋ, ਐਂਡਲੇ ਫੇਲਕਵਾਓ, ਤਬਰੇਜ਼ ਸ਼ਾਮਸੀ, ਜਾਨ-ਜਾਨ ਸਿਮਟਸ।


Related News