ਨੀਦਰਲੈਂਡ 44 ਦੌੜਾਂ 'ਤੇ ਢੇਰ, ਟੀ20 ਦਾ ਦੂਜਾ ਸਭ ਤੋਂ ਖਰਾਬ ਰਿਕਾਰਡ ਬਣਾਇਆ

10/22/2021 9:30:32 PM

ਸ਼ਾਰਜਾਹ- ਟੀ-20 ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ਵਿਚ ਨੀਦਰਲੈਂਡ ਦੀ ਟੀਮ ਸ਼੍ਰੀਲੰਕਾ ਵਿਰੁੱਧ ਸ਼ਾਰਜਾਹ ਦੇ ਮੈਦਾਨ 'ਤੇ ਸਿਰਫ 44 ਦੌੜਾਂ 'ਤੇ ਢੇਰ ਹੋ ਗਈ। ਇਹ ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ। ਖਾਸ ਗੱਲ ਇਹ ਹੈ ਕਿ ਸਭ ਤੋਂ ਘੱਟ ਦੌੜਾਂ ਬਣਾਉਣ ਦਾ ਸ਼ਰਮਨਾਕ ਰਿਕਾਰਡ ਵੀ ਨੀਦਰਲੈਂਡ ਦੇ ਨਾਂ 'ਤੇ ਹੈ। ਨੀਦਰਲੈਂਡ ਦੀ ਟੀਮ 2014 ਵਿਚ ਸ਼੍ਰੀਲੰਕਾ ਤੋਂ ਹੀ ਸਿਰਫ 39 ਦੌੜਾਂ 'ਤੇ ਢੇਰ ਹੋ ਗਈ ਸੀ। ਉਦੋਂ ਉਹ 10.3 ਓਵਰ ਹੀ ਖੇਡ ਸਕੀ ਸੀ। ਦੇਖੋ ਰਿਕਾਰਡ-

PunjabKesari

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ


ਟੀ-20 ਵਿਚ ਪਾਰੀ ਦਾ ਸਭ ਤੋਂ ਘੱਟ ਸਕੋਰ
39 ਨੀਦਰਲੈਂਡ ਬਨਾਮ ਸ਼੍ਰੀਲੰਕਾ, ਮਾਰਚ 2014
44 ਨੀਦਰਲੈਂਡ ਬਨਾਮ ਸ਼੍ਰੀਲੰਕਾ, ਅਕਤੂਬਰ 2021
60 ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ, ਮਾਰਚ 2014
68 ਨੀਦਰਲੈਂਡ ਬਨਾਮ ਵਿੰਡੀਜ਼, ਅਪ੍ਰੈਲ 2010
69 ਹਾਂਗ ਕਾਂਗ ਬਨਾਮ ਨੇਪਾਲ, ਮਾਰਚ 2014

ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB

PunjabKesari


ਅੰਕੜੇ ਦੇਖਣ ਨਾਲ ਸਪੱਸ਼ਟ ਹੈ ਕਿ ਸ਼੍ਰੀਲੰਕਾਈ ਟੀਮ ਵਿਰੋਧੀ ਟੀਮ ਨੂੰ ਸਸਤੇ 'ਚ ਢੇਰ ਕਰ ਦਿੰਦੀ ਹੈ। ਘੱਟ ਸਕੋਰ ਦੇ ਤਿੰਨੇ ਅੰਕੜੇ ਸ਼੍ਰੀਲੰਕਾ ਟੀਮ ਨੇ ਆਪਣੇ ਗੇਂਦਬਾਜ਼ਾਂ ਦੀ ਬਦੌਲਤ ਆਪਣੇ ਨਾਂ ਕੀਤੇ ਹਨ। ਟਾਸ ਹਾਰ ਕੇ ਫੀਲਡਿੰਗ ਦਾ ਫੈਸਲਾ ਸ਼੍ਰੀਲੰਕਾ ਦੇ ਲਈ ਸਹੀ ਰਿਹਾ ਤੇ ਨੀਦਰਲੈਂਡ ਦੇ 2 ਹੀ ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚ ਸਕੇ। ਪੂਰੀ ਟੀਮ 10 ਓਵਰਾਂ ਵਿਚ 44 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਦੇ ਲਈ ਲਾਹਿਰੂ ਕੁਮਾਰਾ ਤੇ ਵਾਹਿੰਦੂ ਹਸਰੰਗਾ ਨੇ 3-3 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News