T-20 Ranking : ਆਸਟਰੇਲੀਆ ਆਖਰੀ ਮੈਚ ਜਿੱਤ ਕੇ ਬਣਿਆ ਨੰਬਰ 1

Wednesday, Sep 09, 2020 - 07:44 PM (IST)

T-20 Ranking : ਆਸਟਰੇਲੀਆ ਆਖਰੀ ਮੈਚ ਜਿੱਤ ਕੇ ਬਣਿਆ ਨੰਬਰ 1

ਸਾਊਥੰਪਟਨ– ਮਿਸ਼ੇਲ ਮਾਰਸ਼ ਦੀ ਸ਼ਾਨਦਾਰ ਪਾਰੀ ਨਾਲ ਆਸਟਰੇਲੀਆ ਨੇ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ 5 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਫਿਰ ਤੋਂ ਟਾਪ ਰੈਂਕਿੰਗ ਹਾਸਲ ਕਰ ਲਈ। ਆਸਟਰੇਲੀਆ ਦੇ ਸਾਹਮਣੇ 146 ਦੌੜਾਂ ਦਾ ਟੀਚਾ ਸੀ। ਉਸ ਨੇ ਮਾਰਸ਼ ਦੀਆਂ ਅਜੇਤੂ 39 ਦੌੜਾਂ ਦੀ ਮਦਦ ਨਾਲ 3 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਇੰਗਲੈਂਡ ਨੇ ਲੜੀ 2-1 ਨਾਲ ਜਿੱਤੀ। ਉਸ ਨੇ ਐਤਵਾਰ ਨੂੰ ਦੂਜਾ ਮੈਚ ਜਿੱਤ ਕੇ ਨੰਬਰ ਇਕ ਦੀ ਰੈਂਕਿੰਗ ਹਾਸਲ ਕਰ ਲਈ ਸੀ ਪਰ 2 ਦਿਨਾਂ ਦੇ ਅੰਦਰ ਉਸ ਨੇ ਇਸ ਨੂੰ ਗੁਆ ਦਿੱਤਾ। ਇੰਗਲੈਂਡ ਦੇ ਓਪਨਰ ਬੱਲੇਬਾਜ਼ ਜਾਨੀ ਬੇਅਰਸਟੋ ਨੇ ਹੌਲੀ ਸ਼ੁਰੂਆਤ ਤੋਂ ਉੱਠ ਕੇ 44 ਗੇਂਦਾਂ 'ਚ 3 ਚੌਕਿਆਂ ਅਤੇ 3 ਹੀ ਛੱਕਿਆਂ ਨਾਲ 55 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਨੇ 6 ਵਿਕਟਾਂ 'ਤੇ 145 ਦੌੜਾਂ ਬਣਾਈਆਂ। ਇਹ ਲੜੀ ਦਾ ਸਭ ਤੋਂ ਘੱਟ ਸਕੋਰ ਸੀ। ਤੇਜ਼ ਗੇਂਦਬਾਜ਼ ਮਿਸੇਲ ਸਟਾਰਕ ਨੇ 4 ਓਵਰਾਂ 'ਚ ਸਿਰਫ 20 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। ਜੋ ਡੈਨਲੀ ਦੇ ਆਖਰੀ ਮੌਕੇ 'ਤੇ ਬਣਾਈਆਂ ਗਈਆਂ 29 ਦੌੜਾਂ ਦੀ ਬਦੌਲਤ ਇੰਗਲੈਂਡ ਸਨਮਾਨਜਨਕ ਸਕੋਰ ਤੱਕ ਪਹੁੰਚ ਸਕਿਆ।

PunjabKesari
ਆਸਟਰੇਲੀਆ ਨੇ ਚੰਗੀ ਸ਼ੁਰੂਆਤ ਕੀਤੀ। ਕਪਤਾਨ ਆਰੋਨ ਫਿੰਚ (39) ਅਤੇ ਮਾਰਕਸ ਸਟੋਈਨਿਸ (26) ਦੀਆਂ ਪਾਰੀਆਂ ਨਾਲ ਇਕ ਸਮੇਂ ਉਸ ਦਾ ਸਕੋਰ ਇਕ ਵਿਕਟ 'ਤੇ 70 ਦੌੜਾਂ ਸੀ ਪਰ ਮੱਧਕ੍ਰਮ ਦੇ ਲੜਖੜਾਉਣ ਨਾਲ ਉਸ ਦਾ ਸਕੋਰ 13ਵੇਂ ਓਵਰ 'ਚ 5 ਵਿਕਟਾਂ 'ਤੇ 100 ਹੋ ਗਿਆ। ਲੈੱਗ ਸਪਿਨਰ ਆਦਿਲ ਰਾਸ਼ਿਦ ਨੇ 3 ਵਿਕਟਾਂ ਲੈ ਕੇ ਆਸਟਰੇਲੀਆ ਨੂੰ ਮੁਸ਼ਕਿਲ 'ਚ ਪਾ ਦਿੱਤਾ। ਇਸ ਤੋਂ ਬਾਅਦ ਮਾਰਸ਼ ਅਤੇ ਐਸਟਨ ਐਗਰ (ਅਜੇਤੂ 16) ਨੇ 46 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਜਿੱਤ ਦਿਵਾ ਦਿੱਤੀ। ਸ਼ੁੱਕਰਵਾਰ ਤੋਂ ਦੋਵਾਂ ਟੀਮਾਂ ਵਿਚਾਲੇ 3 ਇਕ ਦਿਨਾ ਮੈਚਾਂ ਦੀ ਲੜੀ ਖੇਡੀ ਜਾਵੇਗੀ।

PunjabKesari


author

Gurdeep Singh

Content Editor

Related News