T-20: ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 167 ਦੌੜਾਂ ਦਾ ਟੀਚਾ

03/18/2018 8:49:27 PM

ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਚੱਲ ਰਹੀ ਨਿਡਾਸ ਟੀ-20 ਟਰਾਫੀ ਦਾ ਫਾਈਨਲ ਅੱਜ ਕੋਲੰਬੋ ਖੇਡਿਆ ਜਾ ਰਿਹਾ ਹੈ। ਜਿਸ 'ਚ ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਬੰਗਲਾਦੇਸ਼ ਟੀਮ ਦਾ ਕੋਈ ਵੀ ਬੱਲੇਬਾਜ਼ੀ ਭਾਰਤੀ ਗੇਂਦਬਾਜ਼ਾਂ ਸਾਹਮਣੇ ਜ਼ਿਆਦਾ ਦੇਰ ਤੱਕ ਟਿੱਕ ਨਹੀਂ ਸਕਿਆ। ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਾਮਿਮ ਇਕਬਾਲ ਨੇ 15 ਦੌੜਾਂ ਹੀ ਬਣਾਈਆਂ, ਇਸ ਤੋਂ ਇਲਾਵਾ ਟੀਮ ਵਲੋਂ ਸਾਬਿਰ ਰਹਿਮਾਨ ਨੇ ਬਿਹਤਰੀਨ 77 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਉਸ ਨੇ 7 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਇਲਾਵਾ ਮਹਿਮੁੰਦੁੱਲਾ ਨੇ 21 ਦੌੜਾਂ ਹੀ ਬਣਾਈਆਂ।
ਭਾਰਤ ਵਲੋਂ ਗੇਂਦਬਾਜ਼ੀ ਕਰਦਿਆ ਯੁਜਵੇਂਦਰ ਚਹਲ ਨੇ 3 ਵਿਕਟਾਂ ਅਤੇ ਜੈਦੇਵ ਉਨਾਦਕਟ ਨੇ 2 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਇਕ ਵਿਕਟ ਹਾਸਲ ਕੀਤੀ। 
ਸੀਰੀਜ਼ 'ਚ ਭਾਰਤੀ ਟੀਮ ਕਿਸ ਤਰ੍ਹਾਂ ਦੀ ਸੀ ਬੱਲੇਬਾਜ਼ੀ
ਭਾਰਤ ਨੇ ਇਸ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਫਾਈਨਲ 'ਚ ਆਉਣ ਤੋਂ ਪਹਿਲਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਵੀ ਦੂਰ ਹੋ ਗਈ ਹੈ। ਰੋਹਿਤ ਨੇ ਬੰਗਲਾਦੇਸ਼ ਖਿਲਾਫ ਖੇਡੇ ਗਏ ਪਿਛਲੇ ਮੈਚ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਵਾਪਸੀ ਕੀਤੀ ਸੀ। ਇਸ ਦੇ ਨਾਲ ਹੀ ਉਸ ਦੇ ਜੋੜੀਦਾਰ ਸ਼ਿਖਰ ਧਵਨ ਇਸ ਸੀਰੀਜ਼ 'ਚ ਖੇਡੇ ਗਏ ਹੁਣ ਤੱਕ ਦੇ ਤਿੰਨ ਮੈਚਾਂ 'ਚ ਦੋ ਅਰਧ ਸੈਂਕੜੇ ਲਗਾ ਚੁੱਕਾ ਹੈ। ਅਨੁਭਵੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਪਿਛਲੇ ਮੈਚ 'ਚ ਤੂਫਾਨੀ 47 ਦੌੜਾਂ ਦੀ ਪਾਰੀ ਖੇਡੀ ਆਪਣੀ ਚਮਕ ਬਿਖੇਰੀ ਸੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਮਨੀਸ਼ ਪਾਂਡੇ ਅਤੇ ਦਿਨੇਸ਼ ਕਾਰਤਿਕ ਨੇ ਵੀ ਅਹਿੰਮ ਸਮੇਂ 'ਤੇ ਖੇਡਦੇ ਹੋਏ ਭਾਰਤ ਨੂੰ ਜਿੱਤ ਦਿਵਾਈ ਹੈ।
ਫੈਂਸ ਦਰਮਿਆਨ ਤਨਾਅ
2015 ਵਰਲਡ ਕੱਪ ਦੇ ਪਹਿਲੇ ਇਕ ਐਡ ਕੈਂਪੇਨ 'ਮੌਕਾ-ਮੌਕਾ' ਚੱਲਿਆ। ਬੰਗਲਾਦੇਸ਼ ਦੇ ਕ੍ਰਿਕਟ ਫੈਂਸ ਨੇ ਇਸਨੂੰ ਆਪਣੇ ਦੇਸ਼ ਦੀ ਬੇਇੱਜ਼ਤੀ ਦੱਸਿਆ ਸੀ। ਇਸ ਸਾਲ ਬਾਅਦ ਵਿਚ ਜਦੋਂ ਟੀਮ ਇੰਡੀਆ ਬੰਗਲਾਦੇਸ਼ ਵਿਚ ਵਨਡੇ ਸੀਰੀਜ਼ ਹਾਰੀ ਤਾਂ ਟੀਮ ਇੰਡੀਆ ਦੇ ਖਿਡਾਰੀਆਂ ਦੇ ਅਪਮਾਨਜਨਕ ਪੋਸਟਰਸ ਬਣਾਏ ਗਏ। ਸੋਸ਼ਲ ਮੀਡੀਆ ਉੱਤੇ ਜਦੋਂ ਇਹ ਪੋਸਟਰਸ ਵਿਖੇ ਤਾਂ ਭਾਰਤੀ ਫੈਂਸ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਭਾਰਤ ਨੇ 2015 ਦੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ ਇੱਕ ਕਰੀਬੀ ਮੁਕਾਬਲੇ ਵਿਚ ਹਰਾਇਆ ਸੀ। ਇਸਨੂੰ ਲੈ ਕੇ ਕੁਝ ਵਿਵਾਦ ਸਨ। ਬਾਅਦ ਵਿਚ ਫੈਂਸ ਦਰਮਿਆਨ ਇਹ ਤਨਾਅ ਵਧਦਾ ਚਲਿਆ ਗਿਆ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ (ਉਪ-ਕਪਤਾਨ), ਸੁਰੇਸ਼ ਰਾਣਾ, ਮਨੀਸ਼ ਪਾਂਡੇ, ਡਿੰਸ਼ ਕੌਰਟਿਕ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਲ, ਵਿਜੇ ਸ਼ੰਕਰ, ਸ਼ਾਰਦੂਲ ਥਾਕੁਰ, ਜੈਦੇਵ ਅਨਨਾਦਕਟ ਅਤੇ ਲੋਕੇਸ਼ ਰਾਹੁਲ.
ਬੰਗਲਾਦੇਸ਼: ਸ਼ਕੀਬ ਅਲ ਹੁਸਨ (ਕਪਤਾਨ), ਮਹਿਮੂਦੁੱਲਾਹ, ਤਮਿਮ ਇਕੂਬਾਲ, ਸੋਮਯ ਸਰਕਾਰ, ਮੁਸ਼ਫਿਕ ਰਾਏਮ (ਵਿਕਟਕੀਪਰ), ਲਿਟਨ ਦਾਸ, ਸਬਾਬੀਰ ਰਮਾਨ, ਮਹਿਦੀ ਹਸਨ, ਨਜਮੂਲ ਈਸਾਮ, ਰਬੈਲ ਹੁਸੈਨ ਅਤੇ ਮੁਸਟਫਿਜੁਰ ਰਿਹਮਾਨ.


Related News