ਟੀ-10 ਲੀਗ : ਫਲੈਚਰ ਨੇ ਖੇਡੀ 16 ਗੇਂਦਾਂ ''ਚ ਧਮਾਕੇਦਾਰ ਪਾਰੀ

Wednesday, Nov 20, 2019 - 01:10 AM (IST)

ਟੀ-10 ਲੀਗ : ਫਲੈਚਰ ਨੇ ਖੇਡੀ 16 ਗੇਂਦਾਂ ''ਚ ਧਮਾਕੇਦਾਰ ਪਾਰੀ

ਨਵੀਂ ਦਿੱਲੀ— ਆਬੂ ਧਾਬੀ ਦੇ ਸ਼ੇਖ ਜਾਯਦ ਸਟੇਡੀਅਮ 'ਚ ਬਾਂਗਲਾ ਟਾਈਗਰਸ ਵਲੋਂ ਖੇਡਦੇ ਹੋਏ ਸਲਾਮੀ ਬੱਲੇਬਾਜ਼ ਆਂਦਰੇ ਫਲੈਚਰ ਨੇ ਤੂਫਾਨੀ ਸ਼ੁਰੂਆਤ ਕਰਦਿਆਂ ਹੀ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਫਲੈਚਰ ਮੈਚ ਦੀ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਉਸ ਨੇ 16 ਗੇਂਦਾਂ 'ਚ 2 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ ਸਨ। ਫਲੈਚਰ ਜਿਸ ਤਰ੍ਹਾ ਸ਼ਾਟ ਲਗਾ ਰਹੇ ਸੀ ਤਾਂ ਉਸ ਸਮੇਂ ਲੱਗ ਰਿਹਾ ਸੀ ਕਿ 10 ਓਵਰ ਪੂਰੇ ਹੀ ਖੇਡਣਗੇ ਪਰ ਚੌਥੇ ਓਵਰ 'ਚ ਡਿ ਲਾਂਗੇ ਦੀ ਇਕ ਗੇਂਦ ਨੂੰ ਸਮਝ ਨਹੀਂ ਸਕੇ ਤੇ ਫ੍ਰੈਂਨਾਡੋ ਦੇ ਹੱਥੋਂ ਕੈਚ ਆਊਟ ਹੋ ਗਏ।
ਫਲੈਚਰ ਦੇ ਸਾਥੀ ਰੋਸੇਵ ਨੇ ਵੀ 21 ਗੇਂਦਾਂ 'ਤੇ ਚਾਰ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਨਾਲ ਹੀ ਕੋਲਿਨ ਇੰਗ੍ਰਾਮ ਵੀ ਮੈਚ ਦੇ ਦੌਰਾਨ ਫਾਰਮ 'ਚ ਨਜ਼ਰ ਆਏ। ਉਸ ਨੇ 14 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ 10 ਓਵਰਾਂ 'ਚ 129 ਦੌੜਾਂ ਤਕ ਪਹੁੰਚਾ ਦਿੱਤਾ। ਟੀਮ ਆਬੂ ਧਾਬੀ ਵਲੋਂ ਬੈਨ ਲਾਗਿਲਨ ਦੀ ਗੇਂਦਬਾਜ਼ੀ ਵਧੀਆ ਰਹੀ। ਉਸ ਨੇ 2 ਓਵਰ 'ਚ ਸਿਰਫ 12 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀ। ਇਸ ਦੇ ਨਾਲ ਹੀ ਡਿ ਲਾਂਗੇ ਨੇ ਵੀ 19 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।


author

Gurdeep Singh

Content Editor

Related News