ਸਈਅਦ ਮੁਸ਼ਤਾਕ ਅਲੀ ਟਰਾਫ਼ੀ : ਖਿਡਾਰੀਆਂ ’ਤੇ ਕੋਰੋਨਾ ਦਾ ਖ਼ਤਰਾ, ਹੋਟਲ ਸਟਾਫ਼ ਕੋਰੋਨਾ ਪਾਜ਼ਿਟਿਵ

01/05/2021 6:45:02 PM

ਸਪੋਰਟਸ ਡੈਸਕ— ਸਈਅਦ ਮੁਸ਼ਤਾਕ ਅਲੀ ਟਰਾਫ਼ੀ ਲਈ ਚੇਨਈ ਦੇ ਜਿਸ ਹੋਟਲ ’ਚ ਤਿੰਨ ਟੀਮਾਂ ਨੂੰ ਠਹਿਰਾਇਆ ਗਿਆ ਸੀ ਉਸ ਦੇ ਸਟਾਫ਼ ਦੇ ਲਗਭਗ 20 ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਪਰ ਤਾਮਿਲਨਾਡੂ ਕ੍ਰਿਕਟ ਸੰਘ ਨੇ ਸੋਮਵਾਰ ਨੂੰ ਕਿਹਾ ਕਿ ਕ੍ਰਿਕਟਰ ਸੁਰੱਖਿਅਤ ਹਨ ਤੇ ਡਰਨ ਦੀ ਕੋਈ ਗੱਲ ਨਹੀਂ ਹੈ। ਪਲੇਟ ਗਰੁੱਪ ’ਚ ਹਿੱਸਾ ਲੈਣ ਵਾਲੀਆਂ ਤਿੰਨ ਟੀਮਾਂ ਮੇਘਾਲਿਆ, ਮਣੀਪੁਰ ਤੇ ਮਿਜ਼ੋਰਮ ਨੂੰ ਇਸ ਹੋਟਲ ’ਚ ਰੱਖਿਆ ਗਿਆ ਹੈ। 
ਇਹ ਵੀ ਪੜ੍ਹੋ : ਜਾਪਾਨ ’ਚ ਸਿਖ਼ਰ ਰੈਂਕਿੰਗ ਦਾ ਸੂਮੋ ਪਹਿਲਵਾਨ ਕੋਵਿਡ-19 ਪਾਜ਼ੇਟਿਵ

ਟੀ. ਐੱਨ. ਸੀ. ਏ. ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਖਿਡਾਰੀ ਤੇ ਟੂਰਨਾਮੈਂਟ ਨਾਲ ਜੁੜੇ ਹੋਰ ਲੋਕ ਜੋ ਲੀਲਾ ਪੈਲੇਸ ’ਚ ਰੁਕੇ ਸਨ ਉਹ ਸੁਰੱਖਿਅਤ ਹਨ। ਉਨ੍ਹਾਂ ਨੂੰ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ’ਚ ਰੱਖਿਆ ਗਿਆ ਹੈ। ਇਕ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਹੋਟਲ ਸਟਾਫ਼ ਦੇ ਮੈਂਬਰ ਜੈਵਿਕ ਤੌਰ ’ਤੇ ਸੁੱਰਖਿਅਤ ਮਾਹੌਲ ਤੋਂ ਬਾਹਰ ਸਨ ਤੇ ਖਿਡਾਰੀਆਂ ਦੇ ਸੰਪਰਕ ’ਚ ਨਹੀਂ ਸਨ। 
ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ

ਅਧਿਕਾਰੀ ਨੇ ਕਿਹਾ, ‘‘ਇਹ ਸਹੀ ਹੈ ਕਿ ਕਰਮਚਾਰੀ ਕੋਰੋਨਾ ਵਾਇਰਸ ਪਾਜ਼ਿਟਿਵ ਪਾਏ ਗਏ ਹਨ ਪਰ ਉਹ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ਤੋਂ ਬਾਹਰ ਸਨ। ਖਿਡਾਰੀ ਠੀਕ ਹਨ।’’ ਹੋਟਲ ’ਚ ਰੁਕੇ ਇਕ ਖਿਡਾਰੀ ਨੇ ਕਿਹਾ ਕਿ ਉਹ ਹੋਟਲ ਦੇ ਆਪਣੇ ਕਮਰਿਆਂ ਦੇ ਅੰਦਰ ਹੀ ਹਨ। ਖਿਡਾਰੀ ਨੇ ਕਿਹਾ, ‘‘ਅਜੇ ਤਕ ਚੀਜ਼ਾਂ ਠੀਕ ਹਨ। ਸਾਡਾ ਟੈਸਟ ਹੋਇਆ ਹੈ ਤੇ ਅਸੀਂ ਆਪਣੇ ਕਮਰਿਆਂ ’ਚ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News