ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ’ਚ ਖੇਡੇ ਜਾਣਗੇ ਮੁਸ਼ਤਾਕ ਅਲੀ ਦੇ ਨਾਕ-ਆਊਟ ਮੁਕਾਬਲੇ
Thursday, Dec 17, 2020 - 02:31 PM (IST)
ਮੁੰਬਈ (ਵਾਰਤਾ) : ਗੁਜਰਾਤ ਦੇ ਅਹਿਮਦਾਬਾਦ ਵਿਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ਵਿਚ ਸੈਯਦ ਮੁਸ਼ਤਾਕ ਅਲੀ ਟੂਰਨਾਮੇਂਟ ਦੇ ਨਾਕ-ਆਊਟ ਮੁਕਾਬਲੇ ਖੇਡੇ ਜਾਣਗੇ। ਅਹਿਮਦਾਬਾਦ ਦਾ ਮੋਟੇਰਾ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਅਤੇ ਇੱਥੇ 1 ਲੱਖ 10 ਹਜ਼ਾਰ ਦਰਸ਼ਕ ਇਕੱਠੇ ਬੈਠ ਕੇ ਮੈਚ ਵੇਖ ਸਕਦੇ ਹਨ। ਮੋਟੇਰਾ ਵਿਚ ਚਾਰ ਕੁਆਟਰਫਾਈਨਲ ਮੁਕਾਬਲੇ 26 ਅਤੇ 27 ਜਨਵਰੀ ਨੂੰ ਖੇਡੇ ਜਾਣਗੇ, ਜਦੋਂਕਿ 29 ਜਨਵਰੀ ਨੂੰ ਸੈਮੀਫਾਈਨਲ ਅਤੇ 31 ਜਨਵਰੀ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਪੈਟਰਨਟੀ ਛੁੱਟੀ 'ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ 'ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ 'ਤੇ ਮੌਜੂਦ
ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਭਾਰਤੀ ਘਰੇਲੂ ਸੀਜ਼ਨ ਦੀ ਸ਼ੁਰੂਆਤ ਸੈਯਦ ਮੁਸ਼ਤਾਕ ਅਲੀ ਕ੍ਰਿਕਟ ਟੂਰਨਾਮੈਂਟ ਤੋਂ ਹੋ ਰਹੀ ਹੈ। 10 ਜਨਵਰੀ ਨੂੰ ਕਰਨਾਟਕ ਅਤੇ ਜੰਮੂ-ਕਸ਼ਮੀਰ ਵਿਚਾਲੇ ਮੁਕਾਬਲੇ ਨਾਲ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਬੈਂਗਲੁਰੂ, ਕੋਲਕਾਤਾ, ਵਡੋਦਰਾ, ਇੰਦੌਰ ਅਤੇ ਮੁੰਬਈ ਵਿਚ 5 ਐਲੀਟ ਗਰੁੱਪ ਦੇ ਮੁਕਾਬਲੇ ਕਰਾਏ ਜਾਣਗੇ, ਜਦੋਂਕਿ ਚੇਨਈ ਵਿਚ ਪਲੇਟ ਗਰੁੱਪ ਦੇ ਮੁਕਾਬਲੇ ਆਯੋਜਿਤ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁੱਧਵਾਰ ਨੂੰ ਸਬੰਧਤ ਇਕਾਈਆਂ ਨੂੰ ਇਸ ਦੀ ਜਾਣਕਾਰੀ ਦਿੱਤੀ। 8 ਜਨਵਰੀ ਨੂੰ ਅਭਿਆਸ ਸੈਸ਼ਨ ਤੋਂ ਪਹਿਲਾਂ ਟੀਮ ਦੇ ਹੋਟਲ ਵਿਚ ਸਾਰੇ ਖਿਡਾਰੀਆਂ ਅਤੇ ਸਹਾਇਕ ਸਟਾਫ ਦਾ 2, 4 ਅਤੇ 6 ਜਨਵਰੀ ਨੂੰ ਕੋਰੋਨਾ ਟੈਸਟ ਕੀਤਾ ਜਾਵੇਗਾ। ਕੁਆਲੀਫਾਇੰਗ ਟੀਮ ਗਰੁੱਪ ਪੜਾਅ ਦੇ ਬਾਅਦ ਅਹਿਮਦਾਬਾਦ ਰਵਾਨਾ ਹੋਣਗੀਆਂ ਅਤੇ ਇੱਥੇ ਪੁੱਜਣ ’ਤੇ ਇਨ੍ਹਾਂ ਸਾਰਿਆਂ ਦਾ 20 ਅਤੇ 22 ਜਨਵਰੀ ਨੂੰ 2 ਵਾਰ ਕੋਰੋਨਾ ਟੈਸਟ ਕੀਤਾ ਜਾਵੇਗਾ।
ਮੁਸ਼ਤਾਕ ਅਲੀ ਟਰਾਫੀ ਲਈ ਗਰੁੱਪ ਅਤੇ ਆਯੋਜਨ ਸਥਾਨ ਇਸ ਪ੍ਰਕਾਰ ਹਨ
- ਐਲੀਟ ਏ : ਆਯੋਜਨ ਸਥਾਨ : ਬੈਂਗਲੁਰੂ, ਜੰਮੂ-ਕਸ਼ਮੀਰ, ਕਰਨਾਟਕ, ਪੰਜਾਬ, ਉਤਰ ਪ੍ਰਦੇਸ਼, ਰੇਲਵੇ ਅਤੇ ਤ੍ਰਿਪੁਰਾ
- ਐਲੀਟ ਬੀ : ਆਯੋਜਨ ਸਥਾਨ : ਕੋਲਕਾਤਾ, ਓੜੀਸ਼ਾ, ਬੰਗਾਲ, ਝਾਰਖੰਡ, ਤਾਮਿਲਨਾਡੁ, ਅਸਾਮ ਅਤੇ ਹੈਦਰਾਬਾਦ
- ਐਲੀਟ ਸੀ : ਆਯੋਜਨ ਸਥਾਨ : ਵਡੋਦਰਾ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਬੜੌਦਾ ਅਤੇ ਉਤਰਾਖੰਡ
- ਐਲੀਟ ਡੀ : ਆਯੋਜਨ ਸਥਾਨ : ਇੰਦੌਰ, ਸਰਵਿਸਸ, ਸੌਰਾਸ਼ਟਰ, ਵਿਦਰਭ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੋਆ
- ਐਲੀਟ ਈ : ਆਯੋਜਨ ਸਥਾਨ : ਮੁੰਬਈ, ਹਰਿਆਣਾ, ਆਂਧਰਾ ਪ੍ਰਦੇਸ਼, ਦਿੱਲੀ, ਮੁੰਬਈ, ਕੇਰਲ ਅਤੇ ਪੁੱਡੁਚੇਰੀ
- ਪਲੇਟ : ਆਯੋਜਨ ਸਥਾਨ : ਚੇਨਈ, ਚੰਡੀਗੜ੍ਹ, ਮੇਘਾਲਿਆ, ਬਿਹਾਰ, ਨਾਗਾਲੈਂਡ, ਮਣੀਪੁਰ, ਮਿਜੋਰਮ, ਸਿੱਕੀਮ ਅਤੇ ਅਰੁਣਾਚਲ ਪ੍ਰਦੇਸ਼।