ਸੱਯਦ ਮੁਸ਼ਤਾਕ ਅਲੀ ਟੀ-20 : ਪੰਜਾਬ ਨੇ ਹਿਮਾਚਲ ਨੂੰ ਹਰਾਇਆ

01/16/2018 5:02:59 AM

ਨਵੀਂ ਦਿੱਲੀ— ਓਪਨਰ ਮਨਨ ਵੋਹਰਾ (74) ਦੇ ਬਿਹਤਰੀਨ ਅਰਧ ਸੈਂਕੜੇ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪੰਜਾਬ ਨੇ ਸੱਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਦੇ ਮੈਚ 'ਚ ਸੋਮਵਾਰ ਹਿਮਾਚਲ ਪ੍ਰਦੇਸ਼ ਨੂੰ 19 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਨਿਰਧਾਰਿਤ 20 ਓਵਰਾਂ 'ਚ 4 ਵਿਕਟਾਂ 'ਤੇ ਵੱਡਾ ਸਕੋਰ ਬਣਾਇਆ ਤੇ ਫਿਰ ਹਿਮਾਚਲ ਨੂੰ 5 ਵਿਕਟਾਂ 'ਤੇ 192 ਦੌੜਾਂ ਦੇ ਸਕੋਰ 'ਤੇ ਰੋਕ ਕੇ 19 ਦੌੜਾਂ ਨਾਲ ਮੈਚ ਜਿੱਤ ਲਿਆ। ਪੰਜਾਬ ਲਈ ਮਯੰਕ ਮਾਰੰਡ ਨੇ 35 ਦੌੜਾਂ 'ਤੇ 2 ਵਿਕਟਾਂ ਲਈਆਂ। ਪੰਜਾਬ ਲਈ ਮਨਨ ਵੋਹਰਾ ਨੇ 42 ਗੇਂਦਾਂ 'ਤੇ 10 ਚੌਕਿਆਂ ਤੇ 3 ਛੱਕਿਆਂ ਦੀ ਬਦੌਲਤ 74, ਮਨਦੀਪ ਸਿੰਘ ਨੇ 32 ਗੇਂਦਾਂ 'ਤੇ 46 ਦੌੜਾਂ 'ਚ ਚਾਰ ਚੌਕੇ ਤੇ ਦੋ ਛੱਕੇ ਲਾਏ। ਯੁਵਰਾਜ ਸਿੰਘ ਨੇ 14 ਗੇਂਦਾਂ 'ਚ 1 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ।


Related News