ਭਾਰਤੀ ਤੈਰਾਕ ਮਾਨਾ ਪਟੇਲ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਲਵੇਗੀ ਖੇਡਾਂ ਦੇ ਇਸ ਮਹਾਕੁੰਭ ’ਚ ਹਿੱਸਾ

Friday, Jul 02, 2021 - 01:01 PM (IST)

ਭਾਰਤੀ ਤੈਰਾਕ ਮਾਨਾ ਪਟੇਲ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਲਵੇਗੀ ਖੇਡਾਂ ਦੇ ਇਸ ਮਹਾਕੁੰਭ ’ਚ ਹਿੱਸਾ

ਨਵੀਂ ਦਿੱਲੀ— ਭਾਰਤੀ ਮਹਿਲਾ ਤੈਰਾਕ ਮਾਨਾ ਪਟੇਲ ਨੂੰ ਵੀ ਟੋਕੀਓ ਓਲੰਪਿਕ ਦਾ ਟਿਕਟ ਮਿਲ ਗਿਆ ਹੈ। ਭਾਰਤੀ ਤੈਰਾਕੀ ਮਹਾਸੰਘ (ਏ. ਐੱਫ. ਆਈ.) ਦੇ ਮੁਤਾਬਕ ਮਾਨਾ ਦੀ ਯੂਨੀਵਰਸਿਟੀ ਕੋਟਾ ਤੋਂ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਦੀ ਪੁਸ਼ਟੀ ਹੋ ਗਈ ਹੈ। ਮਾਨਾ ਟੋਕੀਓ ਓਲੰਪਿਕ ’ਚ 100 ਮੀਟਰ ਬੈਕਸਟ੍ਰੋਕ ’ਚ ਹਿੱਸਾ ਲਵੇਗੀ। ਉਹ ਇਨ੍ਹਾਂ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੀ ਤੀਜੀ ਭਾਰਤੀ ਤੈਰਾਕ ਹੈ। ਸ਼੍ਰੀਹਰੀ ਨਟਰਾਜ ਤੇ ਸਾਜਨ ਪ੍ਰਕਾਸ਼ ਨੇ ਹਾਲ ਹੀ ’ਚ ਓਲੰਪਿਕ ਕੁਆਲੀਫ਼ਿਕੇਸ਼ਨ ਟਾਈਮਿੰਗ (ਓਕਿਊਟੀ) ’ਚ ‘ਏ’ ਪੱਧਰ ਹਾਸਲ ਕਰਕੇ ਕੁਆਲੀਫ਼ਾਈ ਕੀਤਾ ਸੀ।
ਇਹ ਵੀ ਪੜ੍ਹੋ : ਜ਼ਖਮੀ ਸ਼ੁਭਮਨ ਦਾ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋਣਾ ਤੈਅ

ਯੂਨੀਵਰਸਿਟੀ ਕੋਟਾ ਤੋਂ ਕਿਸੇ ਇਕ ਦੇਸ਼ ਦੇ ਇਕ ਪੁਰਸ਼ ਤੇ ਮਹਿਲਾ ਮੁਕਾਬਲੇਬਾਜ਼ ਨੂੰ ਓਲੰਪਿਕ ’ਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਬਸ਼ਰਤੇ ਉਸ ਦੇਸ਼ ਦੇ ਕਿਸੇ ਹੋਰ ਤੈਰਾਕ ਨੇ ਉਸ ਵਰਗ (ਪੁਰਸ਼ ਜਾਂ ਮਹਿਲਾ) ’ਚ ਕੁਆਲੀਫ਼ਾਈ ਨਾ ਕੀਤਾ ਹੋਵੇ ਜਾਂ ਓਲੰਪਿਕ ਚੋਣ ਸਮੇਂ (ਬੀ) ਦੇ ਆਧਾਰ ’ਤੇ ਕੌਮਾਂਤਰੀ ਤੈਰਾਕੀ ਸੰਘ (ਫਿਨਾ) ਤੋਂ ਇਨਵਿਟੇਸ਼ਨ (ਸੱਦਾ) ਹਾਸਲ ਨਾ ਕੀਤਾ ਹੋਵੇ।
ਇਹ ਵੀ ਪੜ੍ਹੋ : ਅੰਕਿਤਾ ਵਿੰਬਲਡਨ ’ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ

ਮਾਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਾਨਦਾਰ ਅਹਿਸਾਸ ਹੈ। ਮੈਂ ਸਾਥੀ ਤੈਰਾਕਾਂ ਤੋਂ ਓਲੰਪਿਕ ਬਾਰੇ ਸੁਣਿਆ ਹੈ ਤੇ ਟੈਲੀਵਿਜ਼ਨ ’ਤੇ ਉਨ੍ਹਾਂ ਨੂੰ ਦੇਖਿਆ ਹੈ ਤੇ ਕਈ ਤਸਵੀਰਾਂ ਵੀ ਵੇਖੀਆਂ ਹਨ। ਪਰ ਇਸ ਵਾਰ ਉੱਥੇ ਹੋਣਾ, ਦੁਨੀਆ ਦੇ ਸਰਵਸ੍ਰੇਸ਼ਠ ਨਾਲ ਮੁਕਾਬਲਾ ਕਰਨਾ, ਮੈਂ ਰੋਮਾਂਚਿਤ ਹਾਂ।’’ ਇਸ 21 ਸਾਲਾ ਤੈਰਾਕ ਦੇ ਗਿੱਟੇ ’ਚ 2019 ’ਚ ਸੱਟ ਲਗ ਗਈ ਸੀ ਤੇ ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ’ਚ ਵਾਪਸੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News