ਸਵੀਯਤੇਕ ਅਤੇ ਮੇਦਵੇਦੇਵ ਫ੍ਰੈਂਚ ਓਪਨ ਦੇ ਦੂਜੇ ਦੌਰ 'ਚ

Tuesday, Jun 01, 2021 - 02:31 AM (IST)

ਸਵੀਯਤੇਕ ਅਤੇ ਮੇਦਵੇਦੇਵ ਫ੍ਰੈਂਚ ਓਪਨ ਦੇ ਦੂਜੇ ਦੌਰ 'ਚ

ਪੈਰਿਸ- ਸਾਬਕਾ ਮਹਿਲਾ ਚੈਂਪੀਅਨ ਪੋਲੈਂਡ ਦੀ ਨੌਜਵਾਨ ਖਿਡਾਰਨ ਇਗਾ ਸਵੀਯਤੇਕ ਅਤੇ ਪੁਰਸ਼ਾਂ ਵਿਚ ਦੂਜਾ ਦਰਜਾ ਪ੍ਰਾਪਤ ਡੇਨੀਅਲ ਮੇਦਵੇਦੇਵ ਨੇ ਆਸਾਨ ਜਿੱਤਾਂ ਨਾਲ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਜਦਕਿ ਪੁਰਸ਼ ਵਰਗ ਦੇ ਇਕ ਵੱਡੇ ਉਲਟਫੇਰ ਵਿਚ ਚੌਥਾ ਦਰਜਾ ਪ੍ਰਾਪਤ ਆਸਟਰੀਆ ਦਾ ਡੋਮਿਨਿਕ ਥਿਏਮ ਪਹਿਲੇ ਦੌਰ ਦੇ ਮੁਕਾਬਲੇ ਵਿਚ ਸਪੇਨ ਦੇ ਪਾਬਲੋ ਐਂਡੂਜਾਰ ਹੱਥੋਂ ਲਗਾਤਾਰ ਸਾਢੇ ਚਾਰ ਘੰਟੇ ਤੱਕ ਚੱਲੇ 5 ਸੈੱਟਾਂ ਦੇ ਮੁਕਾਬਲੇ ਵਿਚ ਹਾਰ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਵਿਚ ਬਾਹਰ ਹੋ ਗਿਆ। ਦੂਜੀ ਸੀਡ ਮੇਦਵੇਦੇਵ ਨੇ ਅਲੈਗਜੈਂਡਰ ਬੁਬਲਿਕ ਨੂੰ 6-3, 6-3, 7-5 ਨਾਲ ਹਰਾਇਆ ਜਦਕਿ 8ਵੀਂ ਸੀਡ ਸਵੀਯਤੇਕ ਨੇ ਗੈਰ ਦਰਜਾ ਪ੍ਰਾਪਤ ਕੇ ਜੁਵਾਨ ਨੂੰ 6-0, 7-5 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।

ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ

PunjabKesari
ਇਸ ਵਿਚਾਲੇ ਐਂਡੂਜਾਰ ਨੇ ਥਿਏਮ ਨੂੰ 6-4, 7-5, 3-6, 4-6, 4-6 ਨਾਲ ਹਰਾ ਕੇ ਅਗਲੇ ਦੌਰ ਵਿਚ ਜਗ੍ਹਾ ਬਣਾ ਲਈ ਤੇ ਹੋਰਨਾਂ ਮੁਕਾਬਲਿਆਂ ਵਿਚ ਯੂਨਾਨ ਦੇ ਸਤੇਫਾਨੋਸ ਨੇ ਜੇਰੇਮੀ ਚਾਰਡੀ ਨੂੰ 7-6, 6-3, 6-1 ਨਾਲ, ਜਰਮਨੀ ਦੇ ਆਂਦ੍ਰੇਈ ਜਵੇਰੇਵ ਨੇ ਹਮਵਤਨ ਕੁਆਲੀਫਾਇਰ ਆਸਕਰ ਓਟੀ ਨੂੰ 3-6, 3-6, 6-2, 6-2, 6-0 ਨਾਲ ਹਰਾਇਆ। ਮਹਿਲਾਵਾਂ ਦੇ ਹੋਰਨਾਂ ਮੁਕਾਬਲਿਆਂ ਵਿਚ ਬੇਲਾਰੂਸ ਦੀ ਅਰਨਯਾ ਸਬਾਲੇਂਕਾ ਅਤੇ 23ਵੀਂ ਸੀਡ ਅਮਰੀਕੀ ਦੀ ਮੈਡੀਸਨ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪਹੁੰਚ ਗਈਆਂ। 

ਇਹ ਖ਼ਬਰ ਪੜ੍ਹੋ-  ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News