ਸਸੈਕਸ ਦੇ ਕਪਤਾਨ ਪੁਜਾਰਾ ਇਕ ਕਾਊਂਟੀ ਮੈਚ ਤੋਂ ਮੁਅੱਤਲ
Tuesday, Sep 19, 2023 - 05:50 PM (IST)
ਹੋਵ (ਇੰਗਲੈਂਡ), (ਭਾਸ਼ਾ)- ਭਾਰਤ ਦੇ ਅੰਤਰਰਾਸ਼ਟਰੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੂੰ ਸਸੈਕਸ ਵਿਖੇ ਕਾਊਂਟੀ ਚੈਂਪੀਅਨਸ਼ਿਪ ਵਿਚ ਲੀਸਟਰਸ਼ਰ ਖਿਲਾਫ ਉਸ ਦੀ ਟੀਮ ਵੱਲੋਂ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਕਾਰਨ ਕਾਊਂਟੀ ਮੈਚ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਲੰਘਣਾ ਕਰਨ 'ਤੇ 12 ਅੰਕਾਂ ਦਾ ਜੁਰਮਾਨਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਗਾਇਕ ਸ਼ੁੱਭ ਨਾਲੋਂ ਵਿਰਾਟ ਕੋਹਲੀ ਨੇ ਤੋੜਿਆ ਨਾਤਾ, ਜਾਣੋ ਕੀ ਹੈ ਮਾਮਲਾ
ESPNcricinfo ਦੀ ਇੱਕ ਰਿਪੋਰਟ ਦੇ ਅਨੁਸਾਰ, ਪੁਜਾਰਾ ਨੂੰ ਇਸ ਸੀਜ਼ਨ ਵਿੱਚ ਸਸੈਕਸ ਦੇ ਚਾਰ ਪੈਨਲਟੀ ਦੀ ਸੀਮਾ ਤੱਕ ਪਹੁੰਚਣ ਤੋਂ ਬਾਅਦ ਆਪਣੇ ਆਪ ਹੀ ਕਪਤਾਨ ਦੇ ਰੂਪ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਉਹ ਡਰਬੀਸ਼ਾਇਰ ਖਿਲਾਫ ਇਸ ਹਫਤੇ ਹੋਣ ਵਾਲੇ ਮੈਚ 'ਚ ਨਹੀਂ ਖੇਡ ਸਕੇਗਾ। ਸਸੈਕਸ ਨੇ ਤਿੰਨ ਖਿਡਾਰੀਆਂ ਜੈਕ ਕਾਰਸਨ, ਟੌਮ ਹੇਨਸ ਅਤੇ ਏਰੀ ਕਾਰਵੇਲਾਸ ਨੂੰ ਉਨ੍ਹਾਂ ਦੇ ਖਰਾਬ ਵਿਵਹਾਰ ਕਾਰਨ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ।
ਸਸੈਕਸ ਦੇ ਮੁੱਖ ਕੋਚ ਪਾਲ ਫਾਰਬ੍ਰੇਸ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੇ ਵਿਵਹਾਰ ਨੇ ਪਿਛਲੇ ਹਫਤੇ ਲੀਸਟਰਸ਼ਰ ਖਿਲਾਫ ਟੀਮ ਦੀ 15 ਦੌੜਾਂ ਦੀ ਜਿੱਤ ਦਾ ਰੰਗ ਫਿੱਕਾ ਕਰ ਦਿੱਤਾ ਸੀ ਅਤੇ ਟੀਮ ਨੂੰ ਅਗਲੇ ਮੈਚ ਲਈ ਪੁਜਾਰਾ ਦੀਆਂ ਸੇਵਾਵਾਂ ਤੋਂ ਵਾਂਝਾ ਕਰ ਦਿੱਤਾ ਸੀ। ਉਨ੍ਹਾਂ ਕਿਹਾ, “ਇਨ੍ਹਾਂ ਖਿਡਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਜ਼ਰੂਰੀ ਸੀ। ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਅਗਲੇ ਮੈਚ 'ਚ ਚੇਤੇਸ਼ਵਰ ਦੀ ਗੈਰਹਾਜ਼ਰੀ ਦੇ ਰੂਪ 'ਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਕਾਰਨ ਅਸੀਂ 12 ਅੰਕ ਵੀ ਗੁਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ