ਮਹਿਲਾ ਰੈਸਲਰ ਚਾਰਲੋਟ ਅਤੇ ਐਂਡ੍ਰੇਡ ਦੀ ਮੰਗਣੀ ''ਤੇ ਅਜੇ ਵੀ ਸਸਪੈਂਸ ਬਰਕਰਾਰ

Thursday, May 02, 2019 - 02:30 AM (IST)

ਮਹਿਲਾ ਰੈਸਲਰ ਚਾਰਲੋਟ ਅਤੇ ਐਂਡ੍ਰੇਡ ਦੀ ਮੰਗਣੀ ''ਤੇ ਅਜੇ ਵੀ ਸਸਪੈਂਸ ਬਰਕਰਾਰ

ਨਵੀਂ ਦਿੱਲੀ — ਡਬਲਯੂ. ਡਬਲਯੂ. ਈ. ਰੈਸਲਰ ਚਾਰਲੋਟ ਫਲੇਅਰ ਦੀ ਮੈਕਸੀਕੋ ਦੇ ਰੈਸਲਰ ਐਂਡ੍ਰੇਡ ਨਾਲ ਮੰਗਣੀ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਐਂਡ੍ਰੇਡ ਦਾ ਪੂਰਾ ਨਾਂ ਮੈਨੁਅਲ ਅਲਫੋਂਸੇ ਐਂਡ੍ਰੇਡ ਓਰੋਪੇਜਾ ਹੈ। ਬੀਤੇ ਮਹੀਨੇ ਉਸ ਨੂੰ ਚਾਰਲੋਟ ਨਾਲ ਬੀਚ 'ਤੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਇਕ ਐਵਾਰਡ ਸ਼ੋਅ ਵਿਚ ਦੋਵੇਂ ਨਜ਼ਰ ਆਏ ਸਨ। 
ਇਥੇ ਚਾਰਲੋਟ ਨੇ ਆਪਣੀ ਵੈਡਿੰਗ ਫਿੰਗਰ 'ਚ ਇਕ ਅੰਗੂਠੀ ਪਾਈ ਹੋਈ ਸੀ। ਇਸ ਤੋਂ ਬਾਅਦ ਗੱਲ ਉੱਡ ਗਈ ਕਿ ਦੋਵਾਂ ਨੇ ਮੰਗਣੀ ਕਰ ਲਈ ਹੈ। ਹਾਲਾਂਕਿ ਚਾਰਲੋਟ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਉਸ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ 'ਤੇ ਕੋਈ ਬਿਆਨ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ 1 ਮਹੀਨੇ ਦੌਰਾਨ ਦੋਵੇਂ ਲਗਾਤਾਰ ਜਨਤਕ ਥਾਵਾਂ 'ਤੇ ਇਕੱਠੇ ਦੇਖੇ ਜਾ ਰਹੇ ਹਨ। ਬੀਤੇ ਦਿਨੀਂ ਰਿਕ ਫਲੇਅਰ ਦੀ ਬੇਟੀ ਚਾਰਲੋਟ ਅਤੇ ਐਂਡ੍ਰੇਡ ਦੇ ਨਾਲ ਇਕ ਫੋਟੋ ਵੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ ਕਿ ਹੁਣ ਦੋਵਾਂ ਦੀ ਮੰਗਣੀ ਪੱਕੀ ਹੋ ਗਈ ਹੈ। ਉਕਤ ਘਟਨਾ ਨੂੰ ਵੀ ਹੁਣ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਚਾਰਲੋਟ ਨੇ ਇਸ 'ਤੇ ਚੁੱਪੀ ਧਾਰੀ ਹੋਈ ਹੈ।  ਦੱਸ ਦੇਈਏ ਕਿ ਚਾਰਲੋਟ ਇਸ ਤੋਂ ਪਹਿਲਾਂ 2 ਵਾਰ ਵਿਆਹ ਕਰ ਚੁੱਕੀ ਹੈ। ਪਹਿਲੀ ਵਾਰ ਉਸ ਨੇ 2010 ਵਿਚ ਰਿੱਕੀ ਜਾਨਸਨ ਨਾਲ ਵਿਆਹ ਕੀਤਾ, ਜੋ 3 ਸਾਲ ਹੀ ਚੱਲਿਆ। ਚਾਰਲੋਟ ਨੇ ਰਿੱਕੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਚਾਰਲੋਟ ਨੇ ਥਾਮਸ ਲੈਟੀਮਰ ਨੂੰ ਆਪਣਾ ਹਮਸਫਰ ਚੁਣਿਆ ਪਰ ਥਾਮਸ ਦੇ ਨਾਲ ਵਿਆਹ ਦਾ ਉਸ ਦਾ ਸਫਰ ਵੀ ਸਿਰਫ 2 ਸਾਲ ਹੀ ਚੱਲਿਆ।


author

Gurdeep Singh

Content Editor

Related News