ਜਬਰ-ਜ਼ਨਾਹ ਦੇ ਦੋਸ਼ਾਂ ''ਚ ਘਿਰਿਆ ਦਾਨੁਸ਼ਕਾ, ਸ਼੍ਰੀਲੰਕਨ ਬੋਰਡ ਨੇ ਕੀਤਾ ਮੁਅੱਤਲ

Tuesday, Jul 24, 2018 - 03:55 AM (IST)

ਜਬਰ-ਜ਼ਨਾਹ ਦੇ ਦੋਸ਼ਾਂ ''ਚ ਘਿਰਿਆ ਦਾਨੁਸ਼ਕਾ, ਸ਼੍ਰੀਲੰਕਨ ਬੋਰਡ ਨੇ ਕੀਤਾ ਮੁਅੱਤਲ

ਕੋਲੰਬੋ—ਸ਼੍ਰੀਲੰਕਾਈ ਬੱਲੇਬਾਜ਼ ਦਾਨੁਸ਼ਕਾ ਗੁਣਾਥਿਲਾਕਾ ਨੂੰ ਜਬਰ-ਜ਼ਨਾਹ ਦੇ ਕਥਿਤ ਦੋਸ਼ਾਂ ਤੋਂ ਬਾਅਦ ਸ਼੍ਰੀਲੰਕਾਈ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਕੌਮਾਂਤਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਮੁਅੱਤਲ ਕਰ ਦਿੱਤਾ ਹੈ। ਦਾਨੁਸ਼ਕਾ ਵਿਰੁੱਧ ਮਾਮਲੇ ਵਿਚ ਅਜੇ ਕਾਰਵਾਈ ਮੁਲਤਵੀ ਹੈ ਪਰ ਬੋਰਡ ਨੇ ਖਿਡਾਰੀਆਂ ਦੇ ਖੇਡ ਜ਼ਾਬਤਾ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਉਸ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਮੁਅੱਤਲ ਕਰ ਦਿੱਤਾ ਹੈ। ਬੋਰਡ ਇਸ ਦੇ ਨਾਲ ਹੀ ਗੁਣਾਥਿਲਾਕਾ ਦੀ ਦੱਖਣੀ ਅਫਰੀਕਾ ਨਾਲ ਚੱਲ ਰਹੀ ਮੌਜੂਦਾ ਟੈਸਟ ਸੀਰੀਜ਼ ਵਿਚ ਮੈਚ ਫੀਸ ਨੂੰ ਵੀ ਰੋਕ ਲਵੇਗਾ। ਉਸ 'ਤੇ ਇਹ ਮੁਅੱਤਲੀ ਐੱਸ. ਐੱਸ. ਸੀ. ਮੈਚ ਤੋਂ ਤੁਰੰਤ ਬਾਅਦ ਲਾਗੂ ਹੋ ਜਾਵੇਗੀ। ਗੁਣਾਥਿਲਾਕਾ ਇਸ ਤੋਂ ਪਹਿਲਾਂ ਵੀ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ। ਇਸ ਸਾਲ ਜਨਵਰੀ ਵਿਚ ਉਸ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਦੌਰਾਨ ਨਿਯਮਾਂ ਦੀ ਉਲੰਘਣਾ ਲਈ ਅਧਿਕਾਰਤ ਤੌਰ 'ਤੇ ਫਿਟਕਾਰ ਲਾਈ ਗਈ ਸੀ।


Related News