ਸੁਸ਼ਮਾ ਨੂੰ ਪੰਜ ਲੱਖ ਦਾ ਚੈੱਕ ਤੇ ਡੀ. ਐੱਸ. ਪੀ. ਦੀ ਨੌਕਰੀ
Wednesday, Aug 09, 2017 - 12:47 AM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਭਾਰਤੀ ਮਹਿਲਾ ਕ੍ਰਿਕਟਰ ਸੁਸ਼ਮਾ ਵਰਮਾ ਨੂੰ ਮੰਗਲਵਾਰ ਸਵੇਰੇ ਆਪਣੇ ਨਿਵਾਸ 'ਤੇ ਸਨਮਾਨਿਤ ਕੀਤਾ। ਮਹਿਲਾ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਲਈ ਭਾਰਤੀ ਟੀਮ ਦੀ ਵਿਕਟਕੀਪਰ ਬੱਲੇਬਾਜ਼ ਸੁਸ਼ਮਾ ਨੂੰ ਪੰਜ ਲੱਖ ਦਾ ਚੈੱਕ ਭੇਟ ਕੀਤਾ ਤੇ ਨਾਲ ਹੀ ਰਾਜ ਪੁਲਸ ਵਿਚ ਡੀ. ਐੈੱਸ. ਪੀ. ਦੀ ਨੌਕਰੀ ਦੀ ਪੇਸ਼ਕਸ਼ ਕੀਤੀ।